Tue, Jul 15, 2025
Whatsapp

Heart Transplant: ਪਾਕਿਸਤਾਨੀ ਕੁੜੀ 'ਚ ਹੁਣ ਧੜਕੇਗਾ ਭਾਰਤੀ ਦਿਲ, ਨਵੀਂ ਜ਼ਿੰਦਗੀ ਮਿਲਣ 'ਤੇ ਉਸ ਨੇ ਕਿਹਾ- ਧੰਨਵਾਦ ਭਾਰਤ

ਰਿਪੋਰਟ ਮੁਤਾਬਕ ਉਸ ਦੀ ਛਾਤੀ ਵਿੱਚ ਟਰਾਂਸਪਲਾਂਟ ਕੀਤਾ ਗਿਆ ਦਿਲ ਦਿੱਲੀ ਦੇ ਇੱਕ ਵਿਅਕਤੀ ਦਾ ਹੈ। ਹੁਣ ਇਹ ਦਿਲ ਪਾਕਿਸਤਾਨ ਦੀ ਆਇਸ਼ਾ ਦੇ ਸੀਨੇ ਵਿੱਚ ਧੜਕ ਰਿਹਾ ਹੈ।

Reported by:  PTC News Desk  Edited by:  Amritpal Singh -- April 27th 2024 04:20 PM
Heart Transplant: ਪਾਕਿਸਤਾਨੀ ਕੁੜੀ 'ਚ ਹੁਣ ਧੜਕੇਗਾ ਭਾਰਤੀ ਦਿਲ, ਨਵੀਂ ਜ਼ਿੰਦਗੀ ਮਿਲਣ 'ਤੇ ਉਸ ਨੇ ਕਿਹਾ- ਧੰਨਵਾਦ ਭਾਰਤ

Heart Transplant: ਪਾਕਿਸਤਾਨੀ ਕੁੜੀ 'ਚ ਹੁਣ ਧੜਕੇਗਾ ਭਾਰਤੀ ਦਿਲ, ਨਵੀਂ ਜ਼ਿੰਦਗੀ ਮਿਲਣ 'ਤੇ ਉਸ ਨੇ ਕਿਹਾ- ਧੰਨਵਾਦ ਭਾਰਤ

Ayesha Rashid: ਪਾਕਿਸਤਾਨ ਵੱਲੋਂ ਸਰਹੱਦ 'ਤੇ ਭਾਰਤ ਵਿਰੁੱਧ ਜਿੰਨੀ ਮਰਜ਼ੀ ਦੁਸ਼ਮਣੀ ਹੋਵੇ , ਭਾਰਤੀਆਂ ਦੀ ਦਰਿਆਦਿਲੀ ਅਜਿਹੀ ਹੈ ਕਿ ਪੂਰੀ ਦੁਨੀਆ ਉਸ ਨੂੰ ਸਲਾਮ ਕਰਦੀ ਹੈ। ਅਜਿਹੀ ਹੀ ਇੱਕ ਦਿਲਚਸਪ ਘਟਨਾ ਵਿੱਚ ਚੇਨਈ ਵਿੱਚ ਇੱਕ ਪਾਕਿਸਤਾਨੀ ਲੜਕੀ ਦਾ ਦਿਲ ਦਾ ਸਫਲ ਟਰਾਂਸਪਲਾਂਟ ਹੋਇਆ ਹੈ। 19 ਸਾਲਾ ਲੜਕੀ ਦਾ ਨਾਂ ਆਇਸ਼ਾ ਰਾਸ਼ਿਦ ਹੈ ਜੋ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਹੈ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਉਸ ਦੀ ਛਾਤੀ ਵਿੱਚ ਟਰਾਂਸਪਲਾਂਟ ਕੀਤਾ ਗਿਆ ਦਿਲ ਦਿੱਲੀ ਦੇ ਇੱਕ ਵਿਅਕਤੀ ਦਾ ਹੈ। ਹੁਣ ਇਹ ਦਿਲ ਪਾਕਿਸਤਾਨ ਦੀ ਆਇਸ਼ਾ ਦੇ ਸੀਨੇ ਵਿੱਚ ਧੜਕ ਰਿਹਾ ਹੈ।


ਰਿਪੋਰਟ ਮੁਤਾਬਕ ਆਇਸ਼ਾ ਰਾਸ਼ਿਦ ਨੂੰ 2019 'ਚ ਦਿਲ ਸੰਬੰਧੀ ਬੀਮਾਰੀ ਕਾਰਨ ਦਿਲ ਦਾ ਦੌਰਾ ਪਿਆ ਸੀ। ਆਇਸ਼ਾ ਇਲਾਜ ਲਈ ਚੇਨਈ ਪਹੁੰਚੀ। ਹਾਲਾਂਕਿ, ਕੁਝ ਦਿਨਾਂ ਬਾਅਦ ਰਾਹਤ ਨਾ ਮਿਲਣ ਤੋਂ ਬਾਅਦ, ਆਇਸ਼ਾ ਜੂਨ 2023 ਵਿੱਚ ਦੁਬਾਰਾ ਚੇਨਈ ਪਰਤ ਆਈ। ਇਲਾਜ ਦੌਰਾਨ ਉਸ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ। ਆਇਸ਼ਾ ਦੇ ਵਿੱਤੀ ਸੰਕਟ ਨੂੰ ਦੇਖਦੇ ਹੋਏ, MGM ਹੈਲਥਕੇਅਰ, ਚੇਨਈ ਦੇ ਮਸ਼ਹੂਰ ਦਿਲ ਟਰਾਂਸਪਲਾਂਟ ਡਾਕਟਰ ਕੇਆਰ ਬਾਲਾਕ੍ਰਿਸ਼ਨਨ ਨੇ ਉਸਦੀ ਮਦਦ ਕੀਤੀ। 31 ਜਨਵਰੀ 2024 ਨੂੰ ਦਿੱਲ ਦਿੱਲੀ ਤੋਂ ਚੇਨਈ ਲਿਆਂਦਾ ਗਿਆ ਸੀ ਜਿਸ ਨੂੰ ਆਇਸ਼ਾ ਦੀ ਛਾਤੀ ਵਿਚ ਟਰਾਂਸਪਲਾਂਟ ਕੀਤਾ ਗਿਆ ਸੀ।

PAK ਦੀ ਆਇਸ਼ਾ 10 ਮਹੀਨਿਆਂ ਤੋਂ ਆਪਣੇ ਦਿਲ ਦੀ ਉਡੀਕ ਕਰ ਰਹੀ ਸੀ

ਡਾਕਟਰ ਬਾਲਾਕ੍ਰਿਸ਼ਨਨ ਨੇ ਦੱਸਿਆ- ਆਇਸ਼ਾ ਸਾਲ 2019 ਵਿੱਚ ਪਹਿਲੀ ਵਾਰ ਮੇਰੇ ਕੋਲ ਆਈ ਸੀ। ਸਾਨੂੰ CPR ਕਰਨਾ ਪਿਆ ਅਤੇ ਇੱਕ ਨਕਲੀ ਦਿਲ ਪੰਪ ਲਗਾਉਣਾ ਪਿਆ। ਇਸ ਤੋਂ ਬਾਅਦ ਉਹ ਪਾਕਿਸਤਾਨ ਚਲੀ ਗਈ ਪਰ ਕੁਝ ਸਮੇਂ ਬਾਅਦ ਉਸ ਨੂੰ ਫਿਰ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਨੂੰ ਵਾਰ-ਵਾਰ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਸੀ। ਪਾਕਿਸਤਾਨ ਵਿੱਚ ਇਹ ਸੰਭਵ ਨਹੀਂ ਸੀ ਕਿਉਂਕਿ ਉੱਥੇ ਲੋੜੀਂਦਾ ਸਾਜ਼ੋ-ਸਾਮਾਨ ਉਪਲਬਧ ਨਹੀਂ ਸੀ। ਮਰੀਜ਼ ਕੋਲ ਸਿਰਫ਼ ਉਸ ਦੀ ਮਾਂ ਸੀ। ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੇ ਐਸ਼ਵਰਿਆਮ ਟਰੱਸਟ ਨਾਲ ਮਿਲ ਕੇ ਉਨ੍ਹਾਂ ਦੀ ਮਦਦ ਕੀਤੀ।

ਆਇਸ਼ਾ ਨੇ ਕਿਹਾ- ਧੰਨਵਾਦ ਭਾਰਤ

ਆਇਸ਼ਾ ਨੇ ਨਵੀਂ ਜ਼ਿੰਦਗੀ ਮਿਲਣ ਲਈ ਡਾਕਟਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਮੁੜ ਭਾਰਤ ਪਰਤਣ ਦੀ ਇੱਛਾ ਪ੍ਰਗਟਾਈ। ਉਸਨੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਟ੍ਰਾਂਸਪਲਾਂਟ ਕੀਤਾ ਗਿਆ ਹੈ। ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦੀ ਹਾਂ। ਮੈਂ ਇੱਕ ਵਾਰ ਫਿਰ ਭਾਰਤ ਆਵਾਂਗੀ। ਮੈਂ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।" ਆਇਸ਼ਾ ਦੀ ਮਾਂ ਸਨੋਬਰ ਨੇ ਬੇਟੀ ਦੇ ਟਰਾਂਸਪਲਾਂਟ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਸਨੇ ਕਿਹਾ- ਮੇਰੀ ਧੀ 12 ਸਾਲ ਦੀ ਸੀ ਜਦੋਂ ਉਸਨੂੰ arrest ਆਈਆ ਸੀ। ਹੁਣ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

- PTC NEWS

Top News view more...

Latest News view more...

PTC NETWORK
PTC NETWORK