ਅੰਮ੍ਰਿਤਸਰ ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ DIG ਸਮੇਤ 5 ਜਾਣਿਆ ਨੂੰ 8-8 ਸਾਲ ਦੀ ਕੈਦ,DSP ਨੂੰ 4 ਸਾਲ ਦੀ ਸਜ਼ਾ

By  Shanker Badra February 19th 2020 01:38 PM

ਅੰਮ੍ਰਿਤਸਰ ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ DIG ਸਮੇਤ 5 ਜਾਣਿਆ ਨੂੰ 8-8 ਸਾਲ ਦੀ ਕੈਦ,DSP ਨੂੰ 4 ਸਾਲ ਦੀ ਸਜ਼ਾ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਅਕਤੂਬਰ 2004 'ਚ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਇਆ ਹੈ। ਇਸ ਦੌਰਾਨ ਅਦਾਲਤ ਨੇ ਸਾਬਕਾ ਡੀ.ਆਈ.ਜੀ. ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ ਸੁਣਾਈ ਹੈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਡੀ.ਆਈ.ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ.ਐੱਸ.ਪੀ. ਸਮੇਤ 6 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ। ਅੱਜ ਅਦਾਲਤ ਨੇ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਮੇਤ 5 ਦੋਸ਼ੀਆਂ, ਜਿਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ, ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੌਜੂਦਾ ਡੀ.ਐੱਸ.ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਸਾਲ 2004 'ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਵਲੋਂ ਸਮੂਹਿਕ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਦੌਰਾਨ ਪਰਿਵਾਰ ਨੇ ਕੰਧਾਂ 'ਤੇ ਸੁਸਾਈਡ ਲਿਖ ਕੇ ਉਕਤ ਪੁਲਸ ਅਧਿਕਾਰੀਆਂ ਕੁਲਤਾਰ ਸਿੰਘ, ਜੋ ਕਿ ਉਸ ਸਮੇਂ ਐੱਸ.ਐੱਸ.ਪੀ. ਸਨ ਅਤੇ ਉਸ ਸਮੇਂ ਦੇ ਇੰਸਪੈਕਟਰ ਡੀ.ਐੱਸ.ਪੀ. ਹਰਦੇਵ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ।

-PTCNews

Related Post