2018 ਵਿੱਚ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਹੋਣਗੇ ਸਮਾਰਟਫ਼ੋਨ

By  Shanker Badra October 17th 2017 08:39 AM

2018 ਵਿੱਚ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਹੋਣਗੇ ਸਮਾਰਟਫ਼ੋਨ:ਪਿਛਲੇ ਦਿਨੀਂ ਅਮਰੀਕਾ ਦੀ ਇੱਕ ਕੰਪਨੀ ਨੇ ਇੱਕ ਅਧਿਐਨ ਕੀਤਾ ਹੈ ਜਿਸ ਵਿੱਚ 2018 ਵਿੱਚ ਸਮਾਰਟਫ਼ੋਨ ਦੀ ਮਲਕੀਅਤ ‘ਤੇ ਖੋਜ ਕੀਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ 2018 ਵਿੱਚ 52 ਦੇਸ਼ਾਂ ਦੇ 66 ਫ਼ੀਸਦੀ ਤੋਂ ਵੱਧ ਲੋਕ ਸਮਾਰਟਫ਼ੋਨ ਦੇ ਮਾਲਕ ਹੋਣਗੇ। 2018 ਵਿੱਚ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਹੋਣਗੇ ਸਮਾਰਟਫ਼ੋਨਖੋਜ ਵਿੱਚ ਇੰਟਰਨੈੱਟ ਦੇ ਪੱਖ ਨੂੰ ਵੀ ਘੋਖਿਆ ਗਿਆ। ਕੰਪਨੀ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਸਾਲਾਂ ਵਿੱਚ  ਇੰਟਰਨੈੱਟ ‘ਤੇ ਇਸ਼ਤਿਹਾਰਬਾਜ਼ੀ ਵਧ ਕੇ ਕ੍ਰਮਵਾਰ 59 ਤੇ 62 ਫ਼ੀਸਦੀ ਹੋ ਜਾਵੇਗੀ ਤੇ ਇਹ ਸਾਰੇ ਦੇ ਸਾਰੇ ਇਸ਼ਤਿਹਾਰ ਮੋਬਾਈਲ ਡਿਵਾਈਸਿਜ਼  ‘ਤੇ ਹੀ ਵੇਖੇ ਜਾਣਗੇ।ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਵਿੱਚ 650 ਮਿਲੀਅਨ ਮੋਬਾਈਲ ਦੀ ਵਰਤੋਂ ਕਰਦੇ ਹਨ।ਜਿਨ੍ਹਾਂ ਵਿੱਚੋ ਤਕੀਬਨ 300-400 ਮਿਲੀਅਨ ਸਮਾਰਟਫ਼ੋਨ ਰੱਖਦੇ ਹਨ।2018 ਵਿੱਚ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਹੋਣਗੇ ਸਮਾਰਟਫ਼ੋਨਭਾਰਤੀ ਮੋਬਾਈਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਤਕਰੀਬਨ 450-465 ਮਿਲੀਅਨ ਲੋਕ ਮੋਬਾਈਲ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਮੌਜੂਦਾ ਸਮੇਂ ਦੌਰਾਨ ਭਾਰਤ ਹਰ ਪ੍ਰਕਾਰ ਦੇ ਇੰਟਰਨੈੱਟ ਦੀ ਪਹੁੰਚ ਤਕਰੀਬਨ 31 ਫ਼ੀਸਦੀ ਹੈ। ਭਾਰਤ ਵਿੱਚ ਮੋਬਾਈਲ ਤੇ ਇੰਟਰਨੈੱਟ ਦੀ ਜ਼ਰੂਰਤ ਵੱਡੇ ਪੱਧਰ ‘ਤੇ ਵਧ ਰਹੀ ਹੈ। ਆਉਂਦੇ ਸਾਲ ਤੱਕ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ  ਸਮਾਰਟਫ਼ੋਨਜ਼ ਆ ਜਾਣਗੇ।2018 ਵਿੱਚ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਹੋਣਗੇ ਸਮਾਰਟਫ਼ੋਨ ਕੌਮਾਂਤਰੀ ਪੱਧਰ ‘ਤੇ ਸਮਾਰਟਫੋਨਾਂ ਦੀ ਮਲਕੀਅਤ ਦੇ ਮਾਮਲੇ ਵਿੱਚ ਚੀਨ ਸਭ ਤੋਂ ਜਿਆਦਾ 1.3 ਬਿਲੀਅਨ ਯੂਜ਼ਰਜ਼ ਨਾਲ ਸਭ ਤੋਂ ਪਹਿਲੇ ਸਥਾਨ ‘ਤੇ ਆ ਜਾਵੇਗਾ,ਜਦ ਕਿ ਭਾਰਤ ਇਸ ਦੌੜ ਵਿੱਚ ਦੂਜੇ ਸਥਾਨ ‘ਤੇ ਆ ਜਾਵੇਗਾ। ਇਸ ਤਰ੍ਹਾਂ ਸ਼ਾਇਦ ਇਹ ਇੱਕੋ-ਇੱਕ ਅਜਿਹਾ ਖੇਤਰ ਹੋਵੇਗਾ ਜਸਿ ਵਿੱਚ  ਭਾਰਤ ਅਮਰੀਕਾ ਨੂੰ ਪਿਛਾੜ ਦੇਵੇਗਾ।

-PTCNews

Related Post