23 ਸਾਲਾ ਪੰਜਾਬੀ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

By  Riya Bawa September 9th 2021 02:06 PM

ਜਲੰਧਰ: ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਇਕ ਪੰਜਾਬੀ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ 23 ਸਾਲਾ ਗੁਰਜੀਤ ਸਿੰਘ ਦਾ ਅਮਰੀਕੀ ਮੂਲ ਦੇ ਇੱਕ ਕਾਲੇ ਅਮਰੀਕੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਝਗੜਾ ਟੈਕਸਾਸ ਦੇ ਇੱਕ ਕੈਸੀਨੋ 'ਚ ਗੇਮ ਖੇਡਦੇ ਸਮੇਂ ਹੋਇਆ ਜਦੋਂ ਅਮਰੀਕਨ ਨੌਜਵਾਨ ਨੂੰ ਗੁਰਜੀਤ ਨੇ ਗੇਮ ਬੰਦ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਹੁਣ ਸਟੋਰ ਬੰਦ ਕਰਨ ਦਾ ਸਮਾਂ ਹੈ, ਹੁਣ ਚਲੇ ਜਾਓ।

ਇਸ ਗੱਲ ਤੋਂ ਨਾਰਾਜ਼ ਹੋ ਕੇ ਅਮਰੀਕੀ ਕਾਲੇ ਨੇ ਗੁਰਜੀਤ ਨੂੰ ਗੋਲੀ ਮਾਰ ਦਿੱਤੀ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਗੁਰਜੀਤ ਸਿੰਘ ਦੀ ਮਾਂ ਦਾ ਬੁਰਾ ਹਾਲ ਹੈ। ਉਹ ਵਾਰ ਵਾਰ ਆਪਣੇ ਪੁੱਤਰ ਨੂੰ ਪੁਕਾਰ ਰਹੀ ਹੈ।

ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਬੇਗੋਵਾਲ ਦੇ ਨੌਜਵਾਨ ਨੂੰ ਅਮਰੀਕਾ ਵਿੱਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। 37 ਸਾਲਾ ਕਰਨਜੀਤ ਸਿੰਘ ਜਾਰਜੀਆ ਰਾਜ ਦੇ ਇੱਕ ਵਿਭਾਗੀ ਸਟੋਰ 'ਚ ਕੰਮ ਕਰਦਾ ਸੀ।

Four Sikh Killed in USA

-PTC News

Related Post