ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ, ਇਹ ਸੀ ਆਖਰੀ ਇੱਛਾ

By  Joshi January 28th 2018 04:54 PM

23 Yo Punjabi youth murdered in Canada: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ, ਇਹ ਸੀ ਆਖਰੀ ਇੱਛਾ

ਕੈਨੇਡਾ ਦੇ ਸ਼ਹਿਰ ਵੈਨਕੁਵਰ ਸ਼ਹਿਰ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਨਾਲ ਪੂਰੇ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। 23 ਸਾਲਾ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਥਿੰਦ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ ਉਸ ਸਮੇਂ ਵਾਪਰੀ ਜਦੋ ਕਬਾਨਾ ਲਾਊਂਜ ਨਾਈਟ ਕਲੱਬ' ਦੇ ਬਾਹਰ ਕੁਝ ਮੁੰਡੇ ਆਪਸ ਵਿੱਚ ਹੀ ਝਗੜ ਰਹੇ ਸਨ। ਇਸ ਝਗੜੇ ਨੂੰ ਦੇਖ ਕੇ ਕੁਲਵਿੰਦਰ ਉਨ੍ਹਾਂ ਨੂੰ ਹਟਾਉਣ ਲਈ ਗਿਆ ਸੀ ਕਿ ਕਿਸੇ ਨੇ ਉਸ ਦੇ ਹੀ ਛੁਰਾ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।

23 Yo Punjabi youth murdered in Canada: ਹਾਂਲਾਕਿ, ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਪਰ ਜ਼ਖਮ ਜ਼ਿਆਦਾ ਹੋਣ ਕਾਰਨ ਉਸਦੀ ਮੌਤ ਹੋ ਗਈ।

ਇਹ ਹੀ ਕਿਹਾ ਜਾ ਰਿਹਾ ਹੈ ਕਿ ਉਸਨੇ ਕੁਝ ਕੁ ਮਹੀਨਿਆਂ ਤੱਕ ਭਾਰਤ ਵਾਪਿਸ ਜਾਣਾ ਸੀ। ਉਨ੍ਹਾਂ ਦੇ ਇੱਕ ਖਾਸ ਦੋਸਤ ਦਾ ਵਿਆਹ ਭਾਰਤ 'ਚ ਹੋਣਾ ਸੀ, ਜਿੱਥੇ ਜਾਣ ਲਈ ਉਹ ਤਿਆਰੀਆਂ ਕਰ ਰਹੇ ਸਨ।

ਕੁਲਵਿੰਦਰ ਨੂੰ ਦੋਸਤ ਦੇ ਵਿਆਹ ਦਾ ਬਹੁਤ ਚਾਅ ਸੀ ਪਰ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਇਸ ਮਾਮਲੇ 'ਚ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ।

—PTC News

Related Post