ਬਾਬੇ ਦੇ 'ਹੁਕਮ' 'ਤੇ ਔਰਤ ਨੂੰ ਬੇਹੋਸ਼ ਕਰ ਬਜ਼ੁਰਗ ਤੋਂ ਕਰਵਾਇਆ ਬਲਾਤਕਾਰ

By  Joshi February 25th 2018 12:23 PM

28 YO woman raped by Old age man in Hoshiarpur, Punjab: ਹੁਸ਼ਿਆਰਪੁਰ ਰੋਡ ਸਥਿਤ ਚੌਹਾਲ 'ਚ ਇੱਕ ਬਜ਼ੁਰਗ ਵੱਲੋਂ ਕਥਿਤ ਤੌਰ 'ਤੇ ਇਕ ਮਹਿਲਾ ਨਾਲ ਜਬਰ ਜਨਾਹ ਕਰਨ ਦੀ ਖਬਰ ਹੈ। ਔਰਤ ਜਲੰਧਰ ਦੀ ਰਹਿਣ ਵਾਲੀ ਸੀ ਅਤੇ ਉਸਦੇ ਮੁਤਾਬਕ, ਕਿਸੇ ਤਰ੍ਹਾਂ ਉਹ ਘਰੋਂ ਭੱਜ ਕੇ ਆਪਣੀ ਜਾਨ ਬਚਾਉਣ 'ਚ ਸਫਲ ਹੋਈ।

ਫਿਰ ਉਸਨੇ ਕਿਸੇ ਬੱਸ ਕੰਡਕਟਰ ਦੀ ਮਦਦ ਲਈ, ਅਤੇ ਆਪਣੇ ਪਤੀ ਕੋਲ ਪਹੁੰਚ ਸਕੀ, ਜਿਸ ਤੋਂ ਬਾਅਦ ਵਿਆਹੁਤਾ ਨੇ 181 ਨੰਬਰ 'ਤੇ ਕਾਲ ਕਰ ਕੇ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਪਹਿਲਾਂ ਪੀੜਤਾ ਥਾਣਾ 3 ਦੀ ਪੁਲਸ ਕੋਲ ਸ਼ਿਕਾਇਤ ਕਰਵਾਉਣ ਲਈ ਗਈ ਤਾਂ ਮਾਮਲਾ ਹੁਸ਼ਿਆਰਪੁਰ ਦਾ ਹੋਣ ਦੇ ਕਾਰਨ ਕਾਰਨ ਉਹਨਾਂ ਨੂੰ ਹੁਸ਼ਿਆਰਪੁਰ ਦੀ ਪੁਲਸ ਨੂੰ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ।

28 YO woman raped by Old age man in Hoshiarpur, Punjab: ਮਿਲੀ ਜਾਣਕਾਰੀ ਮੁਤਾਬਕ, ਪੀੜਤਾ 28 ਸਾਲਾ ਸੋਨੀਆ ਵਾਸੀ ਦੇ ਵਿਆਹ ਨੂੰ 1 ਸਾਲ ਹੋ ਚੁੱਕਾ ਹੈ। ਪੀੜਤਾ ਅਨੁਸਾਰ,  ਬਾਬੇ ਨੇ ਉਸ ਨੂੰ ਫੋਨ ਕੀਤਾ ਅਤੇ ਕਿਸੇ ਧਾਰਮਿਕ ਥਾਂ 'ਤੇ ਸੁੱਖਾ ਤੇ ਭੋਲੀ ਦੇ ਨਾਲ ਜਾ ਕੇ ਮੱਥਾ ਟੇਕਣ ਨੂੰ ਕਿਹਾ। ਉਕਤ ਜੋੜਾ ਬੀਤੇ ਸੋਮਵਾਰ ਨੂੰ ਉਹਨਾਂ ਨੂੰ ਲੈਣ ਅਇਆ ਰੁਮਾਲ 'ਤੇ ਬੇਹੋਸ਼ੀ ਦੀ ਦਵਾਈ ਸੁੰਘਾ ਕੇ ਬੇਹੋਸ਼ ਕਰ ਕੇ ਉਹਨਾਂ ਨੂੰ ਆਪਣ ੇ ਨਾਲ ਲੈ ਗਏ।

ਜਦੋਂ ਪੀੜਤਾ ਨੂੰ ਹੋਸ਼ ਆਈ ਤਾਂ ਉਸਨੂੰ ਪਤਾ ਲੱਗਿਆ ਕਿ ਉਸ ਦੇ ਕੋਲ ਸੁੱਖਾ ਦਾ 55 ਸਾਲਾ ਸਹੁਰਾ ਮੌਜੂਦ ਸੀ ਜੋ ਕਿ ਉਸ ਨਾਲ ਬਲਾਤਕਾਰ ਕਰਨ ਲੱਗਾ। ਇਹ ਸਿਲਸਿਲਾ ਤਿੰਨ ਦਿਨ ਤੱਕ ਚੱਲਿਆ।

ਜਦੋਂ ਇੱਕ ਰਾਤ ਉਹ ਸ਼ਰਾਬ ਦੇ ਨਸ਼ੇ 'ਚ ਚੂਰ ਹੋ ਕੇ ਸੁੱਤਾ ਤਾਂ ਕਿਸੇ ਤਰ੍ਹਾਂ ਪੀੜ੍ਹਤਾ ਨੇ 7:30 ਵਜੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣ ਿਜਾਨ ਬਚਾਈ ਅਤੇ ਬੱਸ ਦੇ ਕੰਡਕਟਰ ਨੂੰ ਸਾਰੀ ਆਪ ਬੀਤੀ ਦੱਸੀ, ਜਿਸਨੇ ਉਸਨੂੰ ਫਗਵਾੜਾ ਪਹੁੰਚਣ 'ਚ ਮਦਦ ਕੀਤੀ।

ਪੀੜਤਾ ਨੇ ਪੁਲਿਸ ਨੂੰ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

—PTC News

Related Post