ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਫ਼ੇਲ ,ਨਾਅਰੇਬਾਜ਼ੀ ਕਰਦੇ ਮੀਟਿੰਗ 'ਚੋਂ ਬਾਹਰ ਆਏ ਕਿਸਾਨ

By  Shanker Badra October 14th 2020 01:35 PM -- Updated: October 14th 2020 02:04 PM

ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਫ਼ੇਲ ,ਨਾਅਰੇਬਾਜ਼ੀ ਕਰਦੇ ਮੀਟਿੰਗ 'ਚੋਂ ਬਾਹਰ ਆਏ ਕਿਸਾਨ:ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਅੱਜ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦਾ ਇੱਕ ਵਫ਼ਦ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਲਈ ਦਿੱਲੀ ਗਿਆ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ ਤੇ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ 'ਚੋਂ ਬਾਹਰ ਆ ਗਏ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 29 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।

29 farmers organizations meeting failed with Union government in Delhi on agricultural laws ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਫ਼ੇਲ ,ਨਾਅਰੇਬਾਜ਼ੀ ਕਰਦੇ ਮੀਟਿੰਗ 'ਚੋਂ ਬਾਹਰ ਆਏ ਕਿਸਾਨ

ਇਸ ਦੌਰਾਨ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਮੀਟਿੰਗ ਖ਼ਤਮ ਹੋਣ ਤੋਂ ਬਾਆਦ ਕਿਸਾਨ ਜਥੇਬੰਦੀਆਂ ਦੇ ਆਗੂ ਨਾਰਾਜ਼ ਹੋ ਕੇ ਮੀਟਿੰਗ 'ਚੋਂ ਬਾਹਰ ਆ ਗਏ ਹਨ ਤੇ ਕਿਸਾਨਾਂ ਨੇ ਹੋਰ ਤਿੱਖਾ ਸੰਘਰਸ਼ ਰੱਖਣ ਦਾ ਐਲਾਨ ਕੀਤਾ ਹੈ। ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਰਹੇਗਾ।

29 farmers organizations meeting failed with Union government in Delhi on agricultural laws ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਫ਼ੇਲ ,ਨਾਅਰੇਬਾਜ਼ੀ ਕਰਦੇ ਮੀਟਿੰਗ 'ਚੋਂ ਬਾਹਰ ਆਏ ਕਿਸਾਨ

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ ਕੋਈ ਸਾਰਥਕ ਗੱਲਬਾਤ ਨਹੀਂ ਹੋ ਸਕੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸਕੱਤਰ ਨੂੰ ਮੰਗ ਪੱਤਰ ਦੇ ਕੇ ਮੀਟਿੰਗ ਦਾ ਬਾਈਕਾਟ ਕੀਤਾ ਹੈ। ਇਸ ਦੌਰਾਨ ਰੋਸ ਪ੍ਰਗਟ ਕਰਦਿਆਂ ਕਿਸਾਨਾਂ ਨੇ ਕ੍ਰਿਸ਼ੀ ਭਵਨ ਦੇ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ।

29 farmers organizations meeting failed with Union government in Delhi on agricultural laws ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਫ਼ੇਲ ,ਨਾਅਰੇਬਾਜ਼ੀ ਕਰਦੇ ਮੀਟਿੰਗ 'ਚੋਂ ਬਾਹਰ ਆਏ ਕਿਸਾਨ

ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿਕੱਲ ਦੀ ਮੀਟਿੰਗ 'ਚ ਅਗਲੇ ਸੰਘਰਸ਼ ਦੀ ਰਣਨੀਤੀ ਵਿਚਾਰਾਂਗੇ ਅਤੇ ਕਿਸਾਨਾਂ ਨੇ ਮੀਟਿੰਗ ਲਈ ਦਿੱਲੀ ਨਾ ਆਉਣ ਦਾ ਐਲਾਨ ਕੀਤਾ ਹੈ।  ਇਸ ਦੌਰਾਨ ਵਫ਼ਦ ਨੇ ਰੋਸ ਪ੍ਰਗਟ ਕੀਤਾ ਕਿ ਸਰਕਾਰ ਇਕ ਪਾਸੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਪੰਜਾਬ ‘ਚ ਪ੍ਰਚਾਰ ਕਰਵਾ ਰਹੀ ਹੈ ਅਤੇ ਦੂਸਰੇ ਪਾਸੇ ਮੀਟਿੰਗ ਕਰਨ ਦਾ ਨਾਟਕ ਕਰ ਰਹੀ ਹੈ। ਵਫ਼ਦ ਨੇ ਕਿਹਾ ਇਹ ਕਾਨੂੰਨ ਪਹਿਲਾਂ ਹੀ ਹੋਰ ਦੇਸ਼ਾਂ ਵਿਚ ਫ਼ਲਾਪ ਹੋ ਚੁੱਕਿਆ ਹੈ।

29 farmers organizations meeting failed with Union government in Delhi on agricultural laws

-PTCNews

Related Post