ਟਰੈਕਟਰ-ਟਰਾਲੀ ਸੜਕ ਹਾਦਸੇ 'ਚ 3 ਦੀ ਮੌਤ, ਸ੍ਰੀ ਦਰਬਾਰ ਸਾਹਿਬ ਹੋਣ ਜਾ ਰਹੇ ਸਨ ਨਤਮਸਤਕ

By  Ravinder Singh June 2nd 2022 11:37 AM -- Updated: June 2nd 2022 11:49 AM

ਤਰਨਤਾਰਨ : ਪਿੰਡ ਸਰਹਾਲੀ ਵਿਖੇ ਪਿੰਡ ਗੰਧਰਾ ਤੋਂ ਟਰੈਕਟਰ-ਟਰਾਲੀ ਉਤੇ ਸਵਾਰ ਹੋ ਕੇ ਕਰੀਬ 15 ਨੌਜਵਾਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆ ਰਹੇ ਸਨ। ਟਰੈਕਟਰ-ਟਰਾਲੀ ਨੂੰ ਪਿਛੋਂ ਅਣਪਛਾਤੇ ਟਰੱਕ ਵਾਲੇ ਨੇ ਸਾਈਡ ਮਾਰ ਦਿੱਤੀ। ਇਸ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਤੇ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਟਰੈਕਟਰ-ਟਰਾਲੀ ਦੇ ਹਾਦਸੇ 'ਚ 3 ਦੀ ਮੌਤ, ਸ੍ਰੀ ਦਰਬਾਰ ਸਾਹਿਬ ਹੋਣ ਜਾ ਰਹੇ ਸਨ ਨਤਮਸਤਕਤਰਨਤਾਰਨ ਸਿਵਲ ਹਸਪਤਾਲ ਦੇ ਡਾਕਟਰ ਸਰਵਨਜੀਤ ਧਵਨ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਨੈਸ਼ਨਲ ਹਾਈਵੇਅ ਮਾਰਗ ਨੰਬਰ 54 ਉਪਰ ਪਿੰਡ ਗੰਧਰਾ ਤੋਂ ਇਕ ਟਰਾਲੀ-ਟਰੈਕਟਰ ਉਪਰ 15 ਦੇ ਕਰੀਬ ਨੌਜਵਾਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਆ ਰਹੇ ਸੀ। ਜਦ ਪਿੰਡ ਸਰਹਾਲੀ ਕੋਲ ਪੁੱਜੇ ਤਾਂ ਪਿਛੋਂ ਤੇਜ਼ ਰਫ਼ਤਾਰ ਟਰੱਕ ਸਾਈਡ ਮਾਰ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜੋ ਮੌਕੇ ਉਤੇ ਐਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਭੇਜ ਦਿੱਤਾ ਗਿਆ, ਜਿਸ ਵਿੱਚ 3 ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀਆਂ ਹੋ ਗਏ ਹਨ। ਉਨ੍ਹਾਂ ਵਿਚੋਂ ਕੁਝ ਜ਼ਖ਼ਮੀ ਨੌਜਵਾਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਟਰੈਕਟਰ-ਟਰਾਲੀ ਦੇ ਹਾਦਸੇ 'ਚ 3 ਦੀ ਮੌਤ, ਸ੍ਰੀ ਦਰਬਾਰ ਸਾਹਿਬ ਹੋਣ ਜਾ ਰਹੇ ਸਨ ਨਤਮਸਤਕਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਅਸੀਂ ਬਾਜਾਖਾਨਾ ਨੇੜੇ ਪਿੰਡ ਗੰਧਰਾ ਤੋਂ 15 ਦੇ ਕਰੀਬ ਨੌਜਵਾਨ ਟਰੈਕਟਰ-ਟਰਾਲੀ ਉਤੇ ਸਵਾਰ ਹੋ ਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਸੀ। ਜਦ ਪਿੰਡ ਸਰਹਾਲੀ ਕੋਲ ਪਿਛੋਂ ਤੇਜ਼ ਰਫ਼ਤਾਰ ਟਰੱਕ ਸਾਈਡ ਮਾਰ ਕੇ ਫ਼ਰਾਰ ਹੋ ਗਿਆ ਜਿਸ ਵਿੱਚ 3 ਨੌਜਵਾਨਾਂ ਦੀ ਮੌਕੇ ਉਤੇ ਮੌਤ ਹੋ ਗਈ ਤੇ ਕਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਟਰੈਕਟਰ-ਟਰਾਲੀ ਦੇ ਹਾਦਸੇ 'ਚ 3 ਦੀ ਮੌਤ, ਸ੍ਰੀ ਦਰਬਾਰ ਸਾਹਿਬ ਹੋਣ ਜਾ ਰਹੇ ਸਨ ਨਤਮਸਤਕਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਸਰਹਾਲੀ ਐਸਐਚਓ ਚਰਨ ਸਿੰਘ ਨੇ ਮੌਕੇ ਉਤੇ ਪੁੱਜ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਟਰੱਕ ਚਾਲਕ ਉਪਰ ਮਾਮਲਾ ਦਰਜ ਕੀਤਾ ਜਾ ਰਹੇ ਹੈ। ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ।

ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ

ਇਹ ਵੀ ਪੜ੍ਹੋ : ਜੌਨੀ ਡੇਪ ਨੇ ਸਾਬਕਾ ਪਤਨੀ ਅੰਬਰ ਹਰਡ ਖਿਲਾਫ ਜਿੱਤਿਆ ਮਾਣਹਾਨੀ ਦਾ ਕੇਸ, ਮਿਲਣਗੇ 15 ਮਿਲੀਅਨ ਡਾਲਰ

Related Post