ਪੰਚਕੂਲਾ ਵਿੱਚ ਖੁਦਾਈ ਕਰ ਰਹੇ 3 ਮਜ਼ਦੂਰ ਦੱਬੇ, ਇਕ ਦੀ ਮੌਤ

By  Riya Bawa August 21st 2021 01:49 PM -- Updated: August 21st 2021 01:50 PM

ਪੰਚਕੂਲਾ: ਪੰਚਕੂਲਾ ਵਿੱਚ ਖੁਦਾਈ ਦਾ ਕੰਮ ਕਰ ਰਹੇ 3 ਮਜ਼ਦੂਰ ਦੱਬੇ ਗਏ ਹਨ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਪੰਚਕੂਲਾ ਦੇ ਵਾਰਡ ਨੰਬਰ 20 ਦੇ ਪਿੰਡ ਨਗਲ ਵਿੱਚ ਸੀਵਰੇਜ ਪਾਈਪਲਾਈਨ ਪਾਈਆਂ ਜਾ ਰਹੀ ਹੈ। ਤਿੰਨ ਮਜ਼ਦੂਰ ਸੀਵਰੇਜ ਪਾਈਪ ਲਾਈਨ ਲਈ ਖੁਦਾਈ ਕਰ ਰਹੇ ਸਨ ਪਰ ਇਸ ਦੌਰਾਨ ਮਿੱਟੀ ਦਾ ਢੇਰ ਡਿੱਗਣ ਕਰਕੇ ਦੱਬ ਗਏ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮਜ਼ਦੂਰਾਂ ਨੂੰ ਬਚਾਇਆ।

ਤਿੰਨੋਂ ਮਜ਼ਦੂਰ ਬਿਹਾਰ ਦੇ ਵਸਨੀਕ ਹਨ ਜੋ ਪੰਚਕੂਲਾ ਨਗਰ ਨਿਗਮ ਦੇ ਠੇਕੇਦਾਰ ਨਾਲ ਕੰਮ ਕਰ ਰਹੇ ਸਨ। ਬਿਹਾਰ ਦੇ ਰਹਿਣ ਵਾਲੇ 65 ਸਾਲਾ ਰਾਮਦੇਵ ਮੁਖੀਆ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

-PTCNews

Related Post