ਖੇਡ ਖੇਡ 'ਚ ਬੱਚਿਆਂ ਨਾਲ ਵਾਪਰਿਆ ਹਾਦਸਾ, ਇਕ ਹੀ ਘਰ 'ਚ ਉੱਠੀਆਂ ਚਾਰ ਲਾਸ਼ਾਂ

By  Jagroop Kaur March 22nd 2021 08:00 PM

ਰਾਜਸਥਾਨ ਦੇ ਜ਼ਿਲ੍ਹਾ ਬੀਕਾਨੇਰ 'ਚ ਇਕ ਦੁਖਦ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਕ ਹੀ ਘਰ 'ਚ ਚਾਰ ਚਿਤਾਵਾਂ ਸੜੀਆਂ ,ਨਾਲ ਹੀ ਇਕ ਹੋਰ ਘਰ ਵਿਚ ਵੀ ਸਥੱਰ ਵਿਸ਼ ਗਏ। ਦਰਅਸਲ ਇਹ ਮਨਭਾਗੀ ਘਟਨਾ ਉਸ ਵੇਲੇ ਵਾਪਰੀ ਜਦ ਅਨਾਜ ਨੂੰ ਭੰਡਾਰ ਕਰਨ ਲਈ ਰੱਖੇ ਢੋਲ 'ਚ ਬੰਦ ਹੋਣ ਨਾਲ 5 ਬੱਚਿਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ। ਪੁਲਿਸ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕਾਂ ਦੀ ਉਮਰ 3 ਤੋਂ 8 ਸਾਲ ਦੇ ਦਰਮਿਆਨ ਹੈ।siblings, died after being locked in a drum

ਹੋਰ ਪੜ੍ਹੋ : ਰੱਬ ਦਾ ਰੇਡੀਓ, ਕੰਗਣਾ ਰਣੌਤ, ਬੀ ਪ੍ਰਾਕ ਦੇ ਨਾਮ ਰਿਹਾ ਨੈਸ਼ਨਲ ਫਿਲਮ ਅਵਾਰਡ

ਢੋਲ ਖਾਲੀ ਸੀ ਤੇ ਬੱਚੇ ਖੇਡ-ਖੇਡ 'ਚ ਇਕ ਤੋਂ ਬਾਅਦ ਇਕ ਇਸ 'ਚ ਛਾਲਾਂ ਮਾਰਦੇ ਗਏ। ਢੋਲ ਅਚਾਨਕ ਬੰਦ ਹੋ ਗਿਆ ਤੇ ਬੱਚੇ ਅੰਦਰ ਹੀ ਫਸ ਗਏ। ਪੁਲਿਸ ਅਨੁਸਾਰ ਮਰਨ ਵਾਲੇ ਬੱਚਿਆਂ 'ਚ 4 ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਜਦੋਂ ਘਰ ਆਈ ਤਾਂ ਕਾਫੀ ਦੇਰ ਬਾਅਦ ਵੀ ਬੱਚੇ ਨਹੀਂ ਦਿਖੇ ਤੇ ਜਦੋਂ ਉਸ ਨੇ ਢੋਲ ਦੇਖਿਆਂ ਤਾਂ ਬੱਚੇ ਉਸ 'ਚ ਮਿ੍ਤਕ ਹਾਲਤ 'ਚ ਪਏ ਸਨ।

ਹੋਰ ਪੜ੍ਹੋ :ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਨੂੰ ਠੱਲਣ ਲਈ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

ਕਾਹਲੀ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਕੱਠੇ ਪੰਜ ਬੱਚਿਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ। ਹਾਦਸੇ ਦਾ ਸ਼ਿਕਾਰ ਹੋਏ ਇਨ੍ਹਾਂ ਸਾਰੇ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ ਅੱਠ ਸਾਲ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੰਜ ਬੱਚਿਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕੀਤੀਆਂ। ਇਸ ਲਹਬਰ ਦੇ ਨਸ਼ਰ ਹੋਣ ਤੋਂ ਬਾਅਦ ਹਰ ਕਿਸੇ ਦੀਆਂ ਅੱਖਾਂ ਨਮ ਸਨ।

Related Post