Wed, May 22, 2024
Whatsapp

ਦਿੱਲੀ ਦੇ 95 ਤੋਂ ਵੱਧ ਸਕੂਲਾਂ 'ਚ ਬੰਬ ਮਿਲਣ ਦੀ ਸੂਚਨਾ, ਲੋਕਾਂ 'ਚ ਦਹਿਸ਼ਤ, ਪੁਲਿਸ ਵੱਲੋਂ ਬੰਬ ਦੀ ਭਾਲ ਜਾਰੀ

Bomb in Delhi Public School Threat: ਸੂਚਨਾ ਮਿਲਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਅਤੇ ਦਿੱਲੀ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ। ਪੁਲਿਸ ਵੱਲੋਂ ਬੰਬ ਦੀ ਸੂਚਨਾ ਪਿੱਛੋਂ ਸਕੂਲ 'ਚ ਟੀਮ ਤੈਨਾਤ ਕਰ ਦਿੱਤੀ ਹੈ ਅਤੇ ਬੰਬ ਨਿਰੋਧੀ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ।

Written by  KRISHAN KUMAR SHARMA -- May 01st 2024 08:25 AM -- Updated: May 01st 2024 12:33 PM
ਦਿੱਲੀ ਦੇ 95 ਤੋਂ ਵੱਧ ਸਕੂਲਾਂ 'ਚ ਬੰਬ ਮਿਲਣ ਦੀ ਸੂਚਨਾ, ਲੋਕਾਂ 'ਚ ਦਹਿਸ਼ਤ, ਪੁਲਿਸ ਵੱਲੋਂ ਬੰਬ ਦੀ ਭਾਲ ਜਾਰੀ

ਦਿੱਲੀ ਦੇ 95 ਤੋਂ ਵੱਧ ਸਕੂਲਾਂ 'ਚ ਬੰਬ ਮਿਲਣ ਦੀ ਸੂਚਨਾ, ਲੋਕਾਂ 'ਚ ਦਹਿਸ਼ਤ, ਪੁਲਿਸ ਵੱਲੋਂ ਬੰਬ ਦੀ ਭਾਲ ਜਾਰੀ

Bomb in Delhi Public School Threat: ਦੇਸ਼ ਦੀ ਰਾਜਧਾਨੀ ਦੇ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ 'ਚ ਬੰਬ ਮਿਲਣ ਦੀ ਸੂਚਨਾ ਹੈ। ਸੂਚਨਾ ਮਿਲਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਅਤੇ ਦਿੱਲੀ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ। ਪੁਲਿਸ ਅਨੁਸਾਰ ਦੂਜੇ ਪਾਸੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ 'ਚ ਸਥਿਤ ਮਦਰ ਮੈਰੀ ਸਕੂਲ 'ਚ ਬੰਬ ਅਤੇ ਹੋਣ ਦੀ ਸੂਚਨਾ ਹੈ, ਜੋ ਕਿ ਬੰਬ ਹੋਣ ਦੀ ਸੂਚਨਾ ਬੁੱਧਵਾਰ ਸਵੇਰੇ ਈ-ਮੇਲ ਰਾਹੀਂ ਦਿੱਤੀ ਗਈ। ਇਸਤੋਂ ਇਲਾਵਾ ਤੀਜੇ ਵੱਡੇ ਸੰਸਕ੍ਰਿਤੀ ਸਕੂਲ ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਬੰਬ ਦੀ ਸੂਚਨਾ ਪਿੱਛੋਂ ਸਕੂਲ 'ਚ ਟੀਮ ਤੈਨਾਤ ਕਰ ਦਿੱਤੀ ਹੈ ਅਤੇ ਬੰਬ ਨਿਰੋਧੀ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ। ਫਿਲਹਾਲ ਸਕੂਲ ਵਿੱਚ ਬੰਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਬੰਬ ਦੀ ਭਾਲ ਜਾਰੀ

ਜਾਣਕਾਰੀ ਮੁਤਾਬਕ ਪੁਲਿਸ ਨੂੰ ਬੁੱਧਵਾਰ ਸਵੇਰੇ 6 ਵਜੇ ਦੇ ਲਗਭਗ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (DPS) 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸਤੋਂ ਬਾਅਦ ਦੋ ਹੋਰ ਸਕੂਲਾਂ 'ਚ ਬੰਬ ਦੀ ਸੂਚਨਾ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿੱਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਹੋਈ ਹੈ। ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤਾ ਅਤੇ ਫਾਇਰ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ। ਦੂਜੇ ਪਾਸੇ ਬੰਬ ਦੀ ਭਾਲ ਵਿੱਚ ਡੀਪੀਐਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਸਥਿਤੀ ਦਾ ਪਤਾ ਲਗਾਇਆ ਜਾ ਸਕੇ।

ਕੀ ਕਹਿਣਾ ਹੈ ਪੁਲਿਸ ਦਾ

ਡੀਆਈਜੀ ਐਡੀ. CP ਸ਼ਿਵਹਰੀ ਮੀਨਾ (ਲਾਅ ਐਂਡ ਆਰਡਰ) ਨੇ ਦੱਸਿਆ ਕਿ ਦਿੱਲੀ ਦੇ ਡੀਪੀਐਸ ਸਕੂਲ ਸਮੇਤ ਕਈ ਸਕੂਲਾਂ 'ਚ ਬੰਬ ਮਿਲਣ ਦੀ ਈਮੇਲ ਰਾਹੀਂ ਸੂਚਨਾ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਬੰਬ ਦੀ ਸੂਚਨਾ ਪਿੱਛੋਂ ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਅਮਲੇ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਹੋਈਆਂ ਹਨ ਅਤੇ ਵਿਦਿਆਰਥੀਆਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਲਗਾਤਾਰ ਸਕੂਲਾਂ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਕੁਝ ਨਹੀਂ ਮਿਲਿਆ।

ਗ੍ਰਹਿ ਮੰਤਰਾਲੇ ਦਾ ਬਿਆਨ ਆਇਆ ਸਾਹਮਣੇ

ਦਿੱਲੀ ਦੇ 60 ਤੋਂ ਵੱਧ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਨੇ ਰਾਸ਼ਟਰੀ ਰਾਜਧਾਨੀ ਅਤੇ ਨੋਇਡਾ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਇੱਕ ਅਫਵਾਹ ਜਾਪਦੀ ਹੈ। ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪ੍ਰੋਟੋਕੋਲ ਦੇ ਅਨੁਸਾਰ ਜ਼ਰੂਰੀ ਕਦਮ ਚੁੱਕ ਰਹੀਆਂ ਹਨ।

ਖਬਰ ਅਪਡੇਟ ਜਾਰੀ... 

- PTC NEWS

Top News view more...

Latest News view more...

LIVE CHANNELS
LIVE CHANNELS