ਪਟਿਆਲਾ 'ਚ ਕੋਰੋਨਾ ਕਹਿਰ ਜਾਰੀ ਅੱਜ 424 ਪੋਜ਼ਿਟਿਵ ਕੇਸ ਆਏ, ਇਹਨਾਂ ਇਲਾਕਿਆਂ ਨੂੰ ਕੀਤਾ ਮਾਈਕਰੋਕੰਟੈਨਮੈਂਟ

By  Jagroop Kaur April 20th 2021 08:00 PM

ਪੋਜਟਿਵ ਆਏ 424 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 283, ਨਾਭਾ ਤੋਂ 24, ਰਾਜਪੁਰਾ ਤੋਂ 10, ਸਮਾਣਾ ਤੋਂ 17, ਬਲਾਕ ਭਾਦਸੋ ਤੋਂ 16, ਬਲਾਕ ਕੌਲੀ ਤੋਂ 14, ਬਲਾਕ ਕਾਲੋਮਾਜਰਾ ਤੋਂ 04 ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 08, ਬਲਾਕ ਦੁਧਣਸਾਧਾਂ ਤੋਂ 26 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 42 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 382 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ|ਪਟਿਆਲਾ ਦੇ ਪਾਵਰ ਕਲੋਨੀ ਬਡੁੰਗਰ ਰੋਡ ਵਿੱਚ 8 ਪੋਜਟਿਵ ਕੇਸ ਆਉਣ ਤੇ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ ਹੈੈ।Coronavirus India UpdatesREAD MORE : ਪ੍ਰੋਫ਼ੈਸਰ ਅਰਵਿੰਦ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ

ਜੇਕਰ ਗੱਲ ਕੀਤੀ ਜਾਵੇ ਸ਼ਹਿਰ ਫਾਜ਼ਿਲਕਾ ਦੀ ਤਾਂ ਇਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਅੱਜ ਤੱਕ ਕੁੱਲ 5734 ਵਿਅਕਤੀ ਕੋਰੋਨਾ ਵਾਈਰਸ ਨਾਲ ਪੀੜਤ ਹੋਏ ਹਨ|

Coronavirus Ludhiana: Amid rising coronavirus cases in Punjab that forced CM Captain Amarinder Singh to announce lockdown-like curbs, a child tested positive in Ludhiana

ਜਿਨਾਂ ਵਿਚੋਂ 4700 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਅੱਜ ਜ਼ਿਲ੍ਹੇ ਵਿਚ 165 ਨਵੇਂ ਕੇਸ ਆਏ ਹਨ, ਜਦੋਂਕਿ 59 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ।

Related Post