ਗ਼ੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਤੋਂ ਅਮਰੀਕਾ ਵੜਨ ਦੀ ਕੋਸ਼ਿਸ਼ 'ਚ 46 ਲੋਕਾਂ ਦੀ ਮੌਤ, 16 ਹਸਪਤਾਲ 'ਚ ਭਰਤੀ

By  Jasmeet Singh June 28th 2022 01:40 PM

ਸੈਨ ਐਂਟੋਨੀਓ (ਅਮਰੀਕਾ), 28 ਜੂਨ: ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਟਰੈਕਟਰ-ਟ੍ਰੇਲਰ 'ਚੋਂ ਇਕੋ ਸਮੇਂ 46 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਜਿੰਦਾ ਬਚੇ 16 ਹੋਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ ਲੀਕ ਕਰਨ ਖ਼ਿਲਾਫ਼ ਮਾਮਲਾ ਦਰਜ

ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਘਟਨਾ ਸਥਾਨ 'ਤੇ ਮੌਜੂਦ ਇਕ ਸ਼ਹਿਰੀ ਕਰਮਚਾਰੀ ਨੂੰ ਸ਼ਾਮ ਕਰੀਬ 6 ਵਜੇ ਮਦਦ ਲਈ ਚੀਖਾਂ ਸੁਣੀਆਂ। ਸਥਿਤੀ ਦਾ ਅੰਦਾਜ਼ਾ ਉਦੋਂ ਲੱਗਾ ਜਦੋਂ ਅਧਿਕਾਰੀ ਟਰੈਕਟਰ-ਟਰਾਲੀ ਕੋਲ ਪਹੁੰਚਿਆ ਤਾਂ ਉਸ ਦੇ ਬਾਹਰ ਜ਼ਮੀਨ 'ਤੇ ਲਾਸ਼ਾਂ ਪਈਆਂ ਸਨ।

ਦਮਕਲ ਵਿਭਾਗ ਦੇ ਮੁਖੀ ਚਾਰਲਸ ਹੁੱਡ ਨੇ ਕਿਹਾ ਕਿ ਪ੍ਰਵਾਸੀਆਂ ਦੀ ਮੌਤ ਦਾ ਕਾਰਨ ਭਿਆਨਕ ਗਰਮੀ ਹੋ ਸਕਦੀ ਹੈ। ਗਰਮੀ ਕਾਰਨ ਬਿਮਾਰ ਹੋਏ 16 ਵਿਅਕਤੀਆਂ ਵਿੱਚੋਂ 12 ਬਾਲਗ ਅਤੇ ਚਾਰ ਬੱਚੇ ਹਨ। ਮਰੀਜ਼ਾਂ ਨੂੰ ਗਰਮੀ ਕਾਰਨ ਘੁਟਣ ਹੋਈ ਹੋਣੀ ਅਤੇ ਟਰੇਲਰ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ।

ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਮਨੁੱਖੀ ਤਸਕਰੀ ਵਿੱਚ ਸ਼ਾਮਲ ਸਨ ਜਾਂ ਨਹੀਂ।

ਇਹ ਵੀ ਪੜ੍ਹੋ: 'ਅਗਨੀਪੱਥ ਸਕੀਮ' ਦੇ ਵਿਰੋਧ ਲਈ ਵਿਧਾਨ ਸਭਾ 'ਚ ਮਤਾ ਲਿਆਵਾਂਗੇ : ਭਗਵੰਤ ਸਿੰਘ ਮਾਨ

ਅਮਰੀਕਾ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਰ ਇਹ ਪਿਛਲੇ ਕੁਝ ਦਹਾਕਿਆਂ ਵਿੱਚ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ, ਜਿਸ ਵਿੱਚ ਹਜ਼ਾਰਾਂ ਲੋਕ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਮਾਰੇ ਗਏ ਹੋਣ।

-PTC News

Related Post