ਤਕਰੀਬਨ ਦੋ ਸਾਲ ਬਾਅਦ ਮਿਲੀ ਜੰਮੂ ਵਾਸੀਆਂ ਨੂੰ ਰਾਹਤ, 4ਜੀ ਇੰਟਰਨੈੱਟ ਹੋਵੇਗਾ ਬਹਾਲ

By  Jagroop Kaur February 5th 2021 09:33 PM -- Updated: February 5th 2021 09:57 PM

ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਸਤ 2019 ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਵਿਚ 4 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦੇ ਪ੍ਰਮੁੱਖ ਸਕੱਤਰ, ਰੋਹਿਤ ਕਾਂਸਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੂਰੇ ਖੇਤਰ ਵਿੱਚ ਤੇਜ਼ ਰਫਤਾਰ 4 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ।For the first time since August 2019, 4G mobile internet services being restored in Jammu and Kashmir, top official of administration said.

5 ਅਗਸਤ 2019 ਤੋਂ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਆਰਟੀਕਲ 370 ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਨੂੰ ਜੰਮੂ, ਕਸ਼ਮੀਰ ਅਤੇ ਲੱਦਾਖ਼ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਉਦੋਂ ਤੋਂ ਹੀ ਇੱਥੇ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਸਰਕਾਰ ਨੇ ਸਭ ਤੋਂ ਪਹਿਲਾਂ ਲੈਂਡਲਾਈਨ ਫੋਨ ਸੇਵਾ ਸ਼ੁਰੂ ਕੀਤੀ ਸੀ। For the first time since August 2019, 4G mobile internet services being restored in Jammu and Kashmir, top official of administration said.

Also Read | No chakka jam in these two states on February 6: Rakesh Tikait

ਜਨਵਰੀ 2020 ਵਿੱਚ ਜੰਮੂ ਅਤੇ ਕਸ਼ਮੀਰ ਘਾਟੀ ਦੇ ਕੁਝ ਇਲਾਕਿਆਂ ਵਿੱਚ 2G ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਪਰ ਹਾਈਸਪੀਡ ਇੰਟਰਨੈੱਟ ਜ਼ਿਆਦਾਤਰ ਥਾਵਾਂ 'ਤੇ ਨਹੀਂ ਪਹੁੰਚਿਆ ਸੀ। ਇਕ ਸਾਲ ਤੋਂ ਬਾਅਦ, ਬਾਕੀ 18 ਜ਼ਿਲ੍ਹਿਆਂ ਵਿਚ ਇਹ ਮੁਅੱਤਲ ਰਹੀ। ਜਿਸ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ , ਇਸ ਸੁਵਿਧਾ ਦੇ ਬਹਾਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਰਾਹਤ ਮਿਲੀ ਹੈ।

Related Post