ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਹੋਈ 5 ਦਿਨਾਂ ਬੱਚੀ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

By  Shanker Badra July 10th 2021 12:09 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ 'ਚ ਬਲੱਡ ਨਾ ਮਿਲਣ ਕਾਰਨ 5 ਦਿਨ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਜਿਸਦੇ ਚੱਲਦਿਆਂ ਪਰਿਵਾਰਕ ਮੈਬਰਾਂ ਵੱਲੋਂ ਬਲੱਡ ਬੈਂਕ ਮੁਲਾਜ਼ਮ 'ਤੇ ਨਸ਼ੇ ਵਿਚ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਮੁਲਾਜ਼ਮ ਵੱਲੋਂ ਨਸ਼ੇ ਦੀ ਹਾਲਤ ਵਿਚ ਪਹਿਲਾ ਬਲੱਡ ਦੇਣ ਤੋਂ ਮਨ੍ਹਾ ਕੀਤਾ ਅਤੇ ਬਾਅਦ ਵਿੱਚ ਪਰਿਵਾਰਕ ਮੈਬਰਾਂ ਨਾਲ ਬਦਸਲੂਕੀ ਵੀ ਕੀਤੀ ਹੈ।

ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਹੋਈ 5 ਦਿਨਾਂ ਬੱਚੀ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਸੀਂ ਵੀ ਆਪਣੇ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਯੋਜਨਾ ਦਾ ਉਠਾਓ ਫ਼ਾਇਦਾ

ਜਿਸਦੇ ਚੱਲਦੇ ਖੂਨ ਦੀ ਕਮੀ ਕਾਰਨ 5 ਦਿਨਾਂ ਬੱਚੀ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਇਸ ਮੁਲਾਜ਼ਮ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਹੋਈ 5 ਦਿਨਾਂ ਬੱਚੀ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੂੰ ਜਦੋਂ ਪੁਛਿਆ ਗਿਆ ਕਿ ਇਹ ਸਾਰਾ ਮਾਮਲਾ ਕੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਾ 'ਤੇ ਉਨ੍ਹਾਂ ਨੂੰ ਪਤਾ ਹੈ ਕਿ 5 ਦਿਨ ਦੀ ਲੜਕੀ ਦੀ ਮੌਤ ਹੋਈ ਹੈ ਅਤੇ ਨਾ ਹੀ ਮੁਲਾਜ਼ਮ ਦੇ ਨਸ਼ੇ ਵਿਚ ਹੋਣ ਬਾਰੇ ਕੋਈ ਵੀ ਜਾਣਕਾਰੀ ਮਿਲੀ ਹੈ। ਜਿਸਦੇ ਚੱਲਦੇ ਪਰਿਵਾਰਕ ਮੈਬਰਾਂ ਵਿਚ ਪੁਲਿਸ ਮੁਲਾਜ਼ਮਾਂ ਪ੍ਰਤੀ ਵੀ ਰੋਸ ਸਾਫ਼ ਵੇਖਣ ਨੂੰ ਮਿਲ ਰਿਹਾ ਸੀ।

ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਹੋਈ 5 ਦਿਨਾਂ ਬੱਚੀ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਇਸ ਮੌਕੇ ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਨਸ਼ੇ ਦੀ ਹਾਲਤ ਵਿਚ ਬਲੱਡ ਬੈਂਕ ਵਿਚ ਕੰਮ ਕਰ ਰਹੇ ਮੁਲਾਜ਼ਮ ਵੱਲੋਂ ਸਮੇਂ ਸਿਰ ਬਲੱਡ ਨਾ ਦੇਣ ਦੇ ਚੱਲਦੇ ਉਨ੍ਹਾਂ ਦੀ 5 ਦਿਨਾਂ ਬੱਚੀ ਦੀ ਮੌਤ ਹੋ ਗਈ ਹੈ। ਜਿਸਦੇ ਚੱਲਦੇ ਉਨ੍ਹਾਂ ਇਸ ਮੁਲਾਜ਼ਮ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

-PTCNews

Related Post