ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ਼ਬਦ ਅਨਾਹਦ' ਪ੍ਰੋਗਰਾਮ ਦਾ ਇੰਡੀਆ ਗੇਟ ਤੋਂ ਸਿੱਧਾ ਪ੍ਰਸਾਰਣ , ਦੇਖੋ Live

By  Shanker Badra October 12th 2019 08:10 PM -- Updated: October 12th 2019 08:38 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ਼ਬਦ ਅਨਾਹਦ' ਪ੍ਰੋਗਰਾਮ ਦਾ ਇੰਡੀਆ ਗੇਟ ਤੋਂ ਸਿੱਧਾ ਪ੍ਰਸਾਰਣ , ਦੇਖੋ Live : ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਦੇ ਇੰਡੀਆ ਗੇਟ ਵਿਖੇ 'ਸ਼ਬਦ ਅਨਾਹਦ' ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 550 ਕੀਰਤਨੀਏ ਇਕੋ ਜਥੇ ਦੇ ਰੂਪ 'ਚ ਗੁਰੂ ਸਾਹਿਬ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।

 550th Parkash Purab Dedicated India Gate Mahaan Kirtan Samagam , New Delhi ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਕਰਵਾਇਆ 'ਸ਼ਬਦ ਅਨਾਹਦ' ਪ੍ਰੋਗਰਾਮ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ 'ਸ਼ਬਦ ਅਨਾਹਦ' ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ,ਜੋ ਆਪਣੇ-ਆਪ ਵਿਚ ਇਕ ਵਿਲੱਖਣ ਪ੍ਰੋਗਰਾਮ ਹੈ।ਇਸ 'ਸ਼ਬਦ ਅਨਾਹਦ' ਪ੍ਰੋਗਰਾਮ ਵਿੱਚ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਵੀ ਮੌਜੂਦ ਹਨ।

550th Parkash Purab Dedicated India Gate Mahaan Kirtan Samagam , New Delhi ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਕਰਵਾਇਆ 'ਸ਼ਬਦ ਅਨਾਹਦ' ਪ੍ਰੋਗਰਾਮ

ਇਸ ਦੌਰਾਨ ਕੀਰਤਨੀਏ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਸ਼ਬਦ ਗਾਇਨ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਨੂੰ ਇਤਿਹਾਸ ਵਿਚ ਯਾਦ ਰੱਖਿਆ ਜਾਵੇਗਾ ,ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਪ੍ਰੋਗਰਾਮ ਨਹੀਂ ਹੋਇਆ।

550th Parkash Purab Dedicated India Gate Mahaan Kirtan Samagam , New Delhi ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਕਰਵਾਇਆ 'ਸ਼ਬਦ ਅਨਾਹਦ' ਪ੍ਰੋਗਰਾਮ

ਇਸ 'ਸ਼ਬਦ ਅਨਾਹਦ' ਪ੍ਰੋਗਰਾਮ ਲਈ ਪੀਟੀਸੀ ਨੈੱਟਵਰਕ ਨੇ ਵੀ ਖ਼ਾਸ ਉਪਰਾਲਾ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ਼ਬਦ ਅਨਾਹਦ' ਪ੍ਰੋਗਰਾਮ ਇੰਡੀਆ ਗੇਟ ਤੋਂ ਸਿੱਧਾ ਪ੍ਰਸਾਰਣ ਇਸ ਵੇਲੇ ਸੰਗਤਾਂ ਘਰ ਬੈਠ ਕੇ ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ 'ਤੇ ਲਾਈਵ ਦੇਖ ਸਕਦੀਆਂ ਹਨ ਅਤੇ ਗੁਰੂ ਸਾਹਿਬ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਜੁੜ ਸਕਦੀਆਂ ਹਨ।

-PTCNews

Related Post