550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ‘ਚ 12ਵੇਂ ਦਿਨ ਵੀ ਕੀਤੇ ਗਏ “ਮੂਲ ਮੰਤਰ” ਦੇ ਜਾਪ

By  Jashan A November 12th 2019 05:29 PM

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ‘ਚ 12ਵੇਂ ਦਿਨ ਵੀ ਕੀਤੇ ਗਏ “ਮੂਲ ਮੰਤਰ” ਦੇ ਜਾਪ,ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਅੱਜ 12ਵੇਂ ਦਿਨ ਵੀ ਮੂਲ ਮੰਤਰ ਦੇ ਜਾਪ ਕੀਤੇ ਗਏ।

Mool Mantar ਇਸ ਦੌਰਾਨ ਸੰਗਤਾਂ ਨੇ ਜਿਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੂਲ ਮੰਤਰ ਦੇ ਜਾਪ ਕੀਤੇ, ਉਥੇ ਹੀ ਓਂਟਾਰੀਓ, ਸੁਲਤਾਨਪੁਰ ਲੋਧੀ ਅਤੇ ਦਿੱਲੀ ‘ਚ ਵੀ ਸੰਗਤਾਂ ਵੱਲੋਂ ਜਾਪ ਕੀਤੇ ਗਏ ਹਨ।

ਹੋਰ ਪੜ੍ਹੋ: 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਡਨ ਸਮੇਤ ਵੱਖ-ਵੱਖ ਥਾਵਾਂ 'ਤੇ ਅੱਜ ਵੀ ਕੀਤੇ ਗਏ "ਮੂਲ ਮੰਤਰ" ਦੇ ਜਾਪ

Mool Mantarਤੁਹਾਨੂੰ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ‘ਚ 5 ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਹੋਇਆ ਸੀ ਕਿ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ 10 ਮਿੰਟ ਲਈ ਸਿੱਖ ਸੰਗਤਾਂ ਮੂਲ ਮੰਤਰ ਦਾ ਜਾਪ ਕਰਨ, ਜਿਸ ਦੇ ਚਲਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1 ਨਵੰਬਰ ਤੋਂ ਅਕਾਲ ਤਖਤ ਸਾਹਿਬ ਤੋਂ ਮੂਲ ਮੰਤਰ ਦੀ ਸ਼ੁਰੂਆਤ ਕਰਵਾਈ ਸੀ।

-PTC News

Related Post