550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਪੰਜਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ (ਤਸਵੀਰਾਂ)

By  Shanker Badra November 5th 2019 06:06 PM

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਪੰਜਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ (ਤਸਵੀਰਾਂ):ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਪੰਜਵੇਂ ਦਿਨ ਵੀ ਮੂਲ ਮੰਤਰ ਦੇ ਜਾਪ ਕੀਤੇ ਗਏ ਹਨ।

550th Prakash Purab Dedicated fifth day Sangta Mul Mantar 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਪੰਜਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ (ਤਸਵੀਰਾਂ)

ਇਸ ਦੌਰਾਨ ਸੰਗਤਾਂ ਨੇ ਜਿਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੂਲ ਮੰਤਰ ਦੇ ਜਾਪ ਕੀਤੇ, ਉਥੇ ਹੀ ਔਕਲੈਂਡ ,ਬਿੰਦਰ (ਕਰਨਾਟਕ) ‘ਚ ਵੀ ਸੰਗਤਾਂ ਵੱਲੋਂ ਜਾਪ ਕੀਤੇ ਗਏ ਹਨ । ਇਸ ਤੋਂ ਇਲਾਵਾ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸਾਹਿਬ ‘ਚ ਸੰਗਤਾਂ ਨੇ ਵੱਡੀ ਗਿਣਤੀ ‘ਚ ਪਹੁੰਚ ਗੁਰੂ ਦੀ ਹਜ਼ੂਰੀ ਮੂਲ ਮੰਤਰ ਦੇ ਜਾਪ ਕੀਤੇ ਹਨ।

550th Prakash Purab Dedicated fifth day Sangta Mul Mantar 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਪੰਜਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ (ਤਸਵੀਰਾਂ)

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ 'ਚ 5 ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਹੋਇਆ ਸੀ ਕਿ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ 10 ਮਿੰਟ ਲਈ ਸਿੱਖ ਸੰਗਤਾਂ ਮੂਲ ਮੰਤਰ ਦਾ ਜਾਪ ਕਰਨ, ਜਿਸ ਦੇ ਚਲਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1 ਨਵੰਬਰ ਤੋਂ ਅਕਾਲ ਤਖਤ ਸਾਹਿਬ ਤੋਂ ਮੂਲ ਮੰਤਰ ਦੀ ਸ਼ੁਰੂਆਤ ਕਰਵਾਈ ਸੀ।

550th Prakash Purab Dedicated fifth day Sangta Mul Mantar 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਪੰਜਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ (ਤਸਵੀਰਾਂ)

ਦੁਨੀਆਂ ਭਰ ਵਿਚ ਸਥਿਤ ਗੁਰਦੁਆਰਿਆਂ 'ਚ 13 ਦਿਨ ਇਸ ਮੂਲ ਮੰਤਰ ਦਾ ਜਾਪ ਹੋਵੇਗਾ ਅਤੇ ਜੋ ਸੰਗਤ ਘਰ ਹੋਵੇਗੀ ਉਹ ਘਰ 'ਚ ਮੂਲ ਮੰਤਰ ਦਾ ਜਾਪ ਕਰਨਗੀਆਂ।

-PTCNews

Related Post