ਲੁਧਿਆਣਾ : ਚਾਕਲੇਟ ਦਾ ਲਾਲਚ ਦੇ ਕੇ 6 ਸਾਲਾ ਬੱਚੇ ਨਾਲ ਕੀਤੀ ਇਹ ਹਰਕਤ...!!

By  Joshi June 6th 2018 12:43 PM

ਅੱਜ ਦਾ ਮਾਹੌਲ ਹੁਣ ਉਹ ਨਹੀਂ ਰਿਹਾ ਕਿ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਖੇਡਣ ਲਈ ਜਾਣ ਦਿੱਤਾ ਜਾਵੇ ਕਿਉਂਕਿ ਕੋਈ ਨਹੀਂ ਪਤਾ ਕਿੱਥੇ ਕੋਈ ਅਗਵਾਕਾਰ ਬੱਚੇ ਨੂੰ ਅਗਵਾ ਕਰਨ ਦੀ ਤਾਕ ਵਿੱਚ ਬੈਠਾ ਹੋਵੇ। ਜੀ ਹਾਂ ਅਸੀਂ ਅਜਿਹੀ ਹੀ ਇੱਕ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਵਿੱਚ ਲੁਧਿਆਣੇ ਦੇ ਇੱਕ ਯੂ.ਕੇ.ਜੀ ਵਿੱਚ ਪੜ੍ਹਨ ਵਾਲੇ ਛੇ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ ।

ਉਸਨੂੰ ਅਗਵਾ ਕਰਨ ਵਾਲਾ ਅਗਵਾਕਾਰ ਯੂ.ਪੀ ਦਾ ਰਹਿਣ ਵਾਲੇ ਸੰਜੇ ਕੁਮਾਰ ਨੇ ਬੱਚੇ ਅਰਸ਼ਦੀਪ ਜੋ ਕਿ ਢੋਕਾ ਮੁਹੱਲਾ ਦਾ ਵਾਸੀ ਹੈ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਸਨੂੰ ਅਗਵਾ ਕੀਤਾ। ਦੋਸ਼ੀ ਉਸਨੂੰ ਰੇਲਵੇ ਸਟੇਸ਼ਨ ਲੈ ਗਿਆ ਜਿੱਥੋਂ ਕਿ ਉਹ ਉਸਨੂੰ ਆਪਣੇ ਪਿੰਡ ਲੈ ਕੇ ਜਾਣ ਵਾਲਾ ਸੀ ਤਾਂ ਕਿ ਉਸ ਤੋਂ ਮਜ਼ਦੂਰੀ ਕਰਵਾ ਕੇ ਪੈਸੇ ਵਸੂਲਣ ਦੀ ਸੋਚ ਬਣਾਈ ਬੈਠਾ ਸੀ ਪਰ ਉਸ ਦੇ ਇਸ ਇਰਾਦੇ ਦੀ ਪੋਲ ਗਲੀ ਦੇ ਬਾਹਰ ਕਰਿਆਨੇ ਦੀ ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਨੇ ਖੋਲ ਦਿੱਤੀ ।

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਮਹਿਜ਼ ਦੋ ਘੰਟੇ ਵਿੱਚ ਹੀ ਬੱਚੇ ਨੂੰ ਲੱਭ ਲਿਆ ਅਤੇ ਅਗਵਾਕਾਰ ਨੁੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਬੱਚਾ ਸਹੀ ਸਲਾਮਤ ਆਪਣੇ ਮਾਤਾ-ਪਿਤਾ ਕੋਲ ਪਹੁੰਚਾ ਦਿੱਤਾ ਗਿਆ ਹੈ ਅਤੇ ਦੋਸ਼ੀ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

—PTC News

Related Post