ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ 

By  Shanker Badra January 23rd 2020 02:43 PM -- Updated: January 23rd 2020 02:45 PM

ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ:ਗੁਹਾਟੀ : ਅਸਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ ਵੀਰਵਾਰ ਨੂੰ 177 ਹਥਿਆਰਾਂ ਨਾਲ ਆਤਮ ਸਮਰਪਣ ਕੀਤਾ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਅੱਤਵਾਦੀ ਉਲਫਾ (ਆਈ), ਐਨਡੀਐਫਬੀ, ਆਰਐਨਐਲਐਫ, ਕੇਐਲਓ, ਸੀਪੀਆਈ (ਮਾਓਵਾਦੀ), ਐਨਐਸਐਲਏ, ਏਡੀਐਫ ਅਤੇ ਐਨਐਲਐਫਬੀ ਦੇ ਮੈਂਬਰ ਹਨ।

644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ

ਇਨ੍ਹਾਂ ਅੱਤਵਾਦੀਆਂ ਨੇ ਇਥੇ ਇਕ ਸਮਾਗਮ ਵਿੱਚ ਅਸਮ ਦੇ ਮੁੱਖ ਮੰਤਰੀ ਸਰਬ ਨੰਦਾ ਸੋਨੋਵਾਲ ਤੇ ਚੋਟੀ ਦੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ 644 ਅੱਤਵਾਦੀ ਲੀਡਰਾਂ ਤੇ ਕਾਡਰਾਂ ਵੱਲੋਂ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਗਿਆ ਹੈ। ਇਸ ਆਤਮ ਸਮਰਪਣ ਵਿਚ 200 ਤੋਂ ਵਧੇਰੇ ਅਸਲਾ, ਬਾਰੂਦ, ਗਰਨੇਡ, ਰਾਕਟ ਲਾਂਚਰ ਆਦਿ ਜ਼ਮੀਨ 'ਤੇ ਰੱਖੇ ਗਏ।

644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ

ਡਾਇਰੈਕਟਰ ਜਨਰਲ ਆਫ ਪੁਲਿਸ ਜੋਤੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਰਾਜ ਅਤੇ ਅਸਾਮ ਪੁਲਿਸ ਲਈ ਮਹੱਤਵਪੂਰਣ ਦਿਨ ਸੀ। ਕੁੱਲ ਮਿਲਾ ਕੇ 644 ਕਾਡਰ ਅਤੇ ਅੱਠ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਨੇ ਆਪਣੇ ਹਥਿਆਰ ਰੱਖੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦੀਆਂ ਦਾ ਇਹ ਸਭ ਤੋਂ ਵੱਡਾ ਸਮਰਪਣ ਹੈ। ਮਹੰਤ ਨੇ ਅੱਗੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਕੋਲੋਂ ਬਹੁਤ ਸਾਰੇ ਹਥਿਆਰ ਏਕੇ-47 ਅਤੇ ਏਕੇ-56 ਜਿਹੇ ਕਈ ਹਥਿਆਰ ਸੌਂਪੇ ਹਨ। ਇਹ ਅਸਾਮ ਲਈ ਇਤਿਹਾਸਕ ਦਿਨ ਹੈ।

644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 31 ਦਸੰਬਰ ਨੂੰ ਅਧਿਕਾਰੀਆਂ ਨੇ ਦੱਸਿਆ ਸੀ ਕਿ 8 ਦਸੰਬਰ ਤੋਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ 240 ਤੋਂ ਵੱਧ ਅੱਤਵਾਦੀਆਂ ਨੇ ਆਸਾਮ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਸਮੇਂ ਦੌਰਾਨ ਉਸਨੇ ਦੱਸਿਆ ਸੀ ਕਿ ਅੱਤਵਾਦੀ ਪਿਛਲੇ ਦਹਾਕੇ ਤੋਂ ਦੱਖਣੀ ਅਸਾਮ, ਮਿਜ਼ੋਰਮ ਅਤੇ ਉੱਤਰੀ ਤ੍ਰਿਪੁਰਾ ਵਿੱਚ ਅਗਵਾ ਕਰਨ ਸਮੇਤ ਹਿੰਸਕ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਅੰਜ਼ਾਮ ਦਿੰਦੇ ਰਹੇ ਹਨ।

-PTCNews

Related Post