ਸੜਕ ਹਾਦਸੇ ਨੇ ਲਈ 7 ਸਾਲਾਂ ਮਾਸੂਮ ਦੀ ਜਾਨ

By  Jagroop Kaur October 21st 2020 10:21 PM

ਟਾਂਡਾ : ਸੂਬੇ 'ਚ ਨਿੱਤ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ। ਕੀਤੇ ਤੇਜ਼ ਰਫ੍ਤਾਰੀ ਤੇ ਕੀਤੇ ਅਣਗਹਿਲੀ ਕਾਰਨ ਲੋਕਾਂ ਦੀਆਂ ਜਾਨਾ ਚਲੀਆਂ ਜਾਂਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇਂ ਆਇਆ ਹੈ ਟਾਂਡਾ ਨਜ਼ਦੀਕ ਜਾਜਾ ਬਾਈਪਾਸ ਚੌਂਕ ਨਜ਼ਦੀਕ ਵਾਪਰੇ ਹਾਦਸੇ 'ਚ ਇਕ ਪਰਵਾਸੀ ਮਜ਼ਦੂਰ ਦੇ 7 ਵਰ੍ਹਿਆਂ ਦੇ ਪੁੱਤਰ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਾਮਲੇ 'ਚ ਟਾਂਡਾ ਪੁਲਸ ਨੇ ਜ਼ਿੰਮੇਵਾਰ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।road accident in hoshiarpur road accident in hoshiarpurਜ਼ਿਕਰਯੋਗ ਹੈ ਕਿ ਹਾਦਸਾ ਬੀਤੇ ਦਿਨੀ ਵਾਪਰਿਆ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਟਾਂਡਾ ਤੋਂ ਬਾਈਪਾਸ ਅੱਡੇ ਵੱਲ ਜਾ ਰਹੇ ਮੋਟਰਸਾਈਕਲ ਸਵਾਰਾਂ 'ਚ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ 'ਤੇ 7 ਸਾਲਾਂ ਬੱਚੇ ਗੋਲੂ ਦੀ ਹਾਲਤ ਜਾਂਦਾ ਖਰਾਬ ਹੋਣ ਤੇ ਉਸਨੂੰ ਜਲੰਧਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿਥੇ ਅੱਜ ਉਸ ਦੀ ਮੌਤ ਹੋ ਗਈ। road accident in hoshiarpurਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਗੋਲੂ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਟਰੱਕ ਚਾਲਕ ਇੰਦਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕੇ ਪੁਲਿਸ ਮਾਮਲੇ 'ਚ ਅੱਗੇ ਕਿ ਕਾਰਵਾਈ ਕਰਦੀ ਹੈ

Related Post