ਮੈਟਰੋ ਸਟੇਸ਼ਨ 'ਤੇ ਗਰਿੱਲ 'ਚ ਫਸੀ 8 ਸਾਲ ਦੀ ਬੱਚੀ, CISF ਜਵਾਨ ਨੇ ਇੰਝ ਬਚਾਈ ਜਾਨ

By  Riya Bawa February 28th 2022 05:36 PM

CISF Jawan Rescues Girl Viral Video: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਥਿਤ ਨਿਰਮਾਣ ਵਿਹਾਰ ਮੈਟਰੋ 'ਚ ਐਤਵਾਰ ਨੂੰ 8 ਸਾਲ ਦੀ ਬੱਚੀ ਖੇਡਦੇ ਹੋਏ ਸਟੇਸ਼ਨ 'ਤੇ ਫਸ ਗਈ। ਇਸ ਦੌਰਾਨ ਮੌਕੇ 'ਤੇ ਮੌਜੂਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) (CISF Jawan) ਦੇ ਜਵਾਨਾਂ ਨੇ ਉਸ ਨੂੰ ਬਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 6 ਵਜੇ ਲੜਕੀ ਖੇਡਦੇ ਹੋਏ ਜ਼ਮੀਨ ਤੋਂ 25 ਫੁੱਟ ਉੱਚੀ ਗਰਿੱਲ ਕੋਲ ਪਹੁੰਚੀ। ਗਰਿੱਲ 'ਤੇ ਪਹੁੰਚਣ ਤੋਂ ਬਾਅਦ, ਉਸਨੇ ਆਪਣੇ ਆਪ ਨੂੰ ਫਸਿਆ ਮਹਿਸੂਸ ਕੀਤਾ ਤੇ ਇਸ ਤੋਂ ਬਾਅਦ ਉਹ ਰੋਣ ਲੱਗ ਪਈ। ਇਸ ਦੌਰਾਨ ਕੁਝ ਯਾਤਰੀਆਂ ਨੇ ਉਸ ਦੀ ਆਵਾਜ਼ ਸੁਣੀ ਅਤੇ ਮੌਕੇ 'ਤੇ ਡਿਊਟੀ 'ਤੇ ਮੌਜੂਦ ਸੀਆਈਐਸਐਫ ਦੇ ਜਵਾਨਾਂ ਨੂੰ ਸੂਚਨਾ ਦਿੱਤੀ। ਮੈਟਰੋ ਸਟੇਸ਼ਨ 'ਤੇ ਗਰਿੱਲ 'ਚ ਫਸੀ 8 ਸਾਲ ਦੀ ਬੱਚੀ, CISF ਜਵਾਨ ਨੇ ਇੰਝ ਬਚਾਈ ਜਾਨ ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਇਕ ਜਵਾਨ ਨੇ ਤੁਰੰਤ ਦੌੜ ਕੇ (Girl video viral) ਬੱਚੀ ਨੂੰ ਛੁਡਵਾਇਆ ਅਤੇ ਸੁਰੱਖਿਅਤ ਹੇਠਾਂ ਉਤਾਰਿਆ। ਜਦੋਂ ਜਵਾਨ ਬੱਚੀ ਨੂੰ ਸਹੀ ਸਲਾਮਤ ਹੇਠਾਂ ਉਤਾਰ ਰਿਹਾ ਸੀ, ਉਦੋਂ ਵੀ ਉਹ ਰੋ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਲੜਕੀ ਸ਼ਾਂਤ ਹੋਈ ਅਤੇ ਲੋਕਾਂ ਨੇ ਸੀਆਈਐਸਐਫ ਜਵਾਨ ਦੀ ਤਤਪਰਤਾ ਦੀ ਸ਼ਲਾਘਾ ਕੀਤੀ। ਮੈਟਰੋ ਸਟੇਸ਼ਨ 'ਤੇ ਗਰਿੱਲ 'ਚ ਫਸੀ 8 ਸਾਲ ਦੀ ਬੱਚੀ, CISF ਜਵਾਨ ਨੇ ਇੰਝ ਬਚਾਈ ਜਾਨ ਇਹ ਵੀ ਪੜ੍ਹੋ: ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ 1 ਫੁੱਟ ਤੋਂ ਘੱਟ ਸੀ ਦੱਸ ਦਈਏ ਕਿ ਲੜਕੀ ਜਿਸ ਰੇਲਿੰਗ 'ਤੇ ਪਹੁੰਚੀ, ਉਸ 'ਤੇ 1 ਫੁੱਟ ਤੋਂ ਵੀ ਘੱਟ ਜਗ੍ਹਾ ਸੀ। ਇੰਨਾ ਹੀ ਨਹੀਂ ਬੱਚੀ ਨੂੰ ਬਚਾਉਣ ਵਾਲੇ ਜਵਾਨ ਨੇ ਵੀ ਬੜੀ ਸਾਵਧਾਨੀ ਨਾਲ ਉਸ ਨੂੰ ਹੇਠਾਂ ਉਤਾਰਿਆ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਮੌਕੇ 'ਤੇ ਮੌਜੂਦ ਯਾਤਰੀ ਹੈਰਾਨ ਸਨ ਕਿ ਲੜਕੀ ਇੰਨੀ ਉੱਚਾਈ 'ਤੇ ਕਿਵੇਂ ਪਹੁੰਚੀ। ਜਾਣੋ ਪੂਰੀ ਘਟਨਾ ਦੱਸ ਦੇਈਏ ਕਿ ਇਹ ਘਟਨਾ ਦਿੱਲੀ ਦੇ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਦੀ ਹੈ। 27 ਫਰਵਰੀ ਨੂੰ ਸ਼ਾਮ 6 ਵਜੇ ਸੀਆਈਐਸਐਫ ਦੀ ਕਿਊਆਰਟੀ ਨੂੰ ਸੂਚਨਾ ਮਿਲੀ ਕਿ ਖੇਡਦੇ ਹੋਏ 8 ਸਾਲ ਦੀ ਮਾਸੂਮ ਬੱਚੀ ਜ਼ਮੀਨ ਤੋਂ ਕਰੀਬ 25 ਫੁੱਟ ਉੱਚੀ ਗਰਿੱਲ ਕੋਲ ਪੁੱਜੀ ਅਤੇ ਉਸ ਵਿੱਚ ਫਸ ਗਈ। ਫਿਰ ਕਾਹਲੀ ਵਿੱਚ ਸੀਆਈਐਸਐਫ ਦੇ ਕਿਊਆਰਟੀ ਵਿੱਚ ਤਾਇਨਾਤ ਨਾਇਕ ਨੇ ਗਰਿੱਲ ਉੱਤੇ ਪਹੁੰਚ ਕੇ ਲੜਕੀ ਨੂੰ ਛੁਡਵਾਇਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਇਸ ਮੈਟਰੋ ਸਟੇਸ਼ਨ ਦੇ ਹੇਠਾਂ ਰਹਿੰਦੀ ਹੈ ਅਤੇ ਖੇਡਦੇ ਹੋਏ ਚੋਟੀ 'ਤੇ ਪਹੁੰਚ ਗਈ ਸੀ। ਲੜਕੀ ਦੀ ਆਵਾਜ਼ ਸੁਣ ਕੇ ਲੋਕਾਂ ਨੇ ਉਸ ਨੂੰ ਬਚਾਇਆ। ਮੈਟਰੋ ਸਟੇਸ਼ਨ 'ਤੇ ਗਰਿੱਲ 'ਚ ਫਸੀ 8 ਸਾਲ ਦੀ ਬੱਚੀ, CISF ਜਵਾਨ ਨੇ ਇੰਝ ਬਚਾਈ ਜਾਨ -PTC News

Related Post