ਕਿਸਾਨੀ ਅੰਦੋਲਨ ਤੋਂ ਵਾਪਸ ਪਰਤੇ ਕਿਸਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ

By  Riya Bawa September 26th 2021 01:36 PM -- Updated: September 26th 2021 01:39 PM

ਧੂਰੀ: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਵਿਚਾਲੇ ਅੱਜ ਇਕ ਹੋਰ ਕਿਸਾਨ ਦੀ ਦੁਖਦਾਈ ਖਬਰ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਵਾਰ ਜਥੇਦਾਰ ਨਾਜਰ ਸਿੰਘ ਚਹਿਲ ਕੌਲਸੇੜੀ ਅਤੇ ਜਥੇਦਾਰ ਧਰਮਿੰਦਰ ਸਿੰਘ ਕੌਲਸੇੜੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਰਵਾਰ ਦੇ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਸਿੰਘ ਬਲਿੰਗ ਸਿੰਦਾ ਜੈਨਪੁਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਸੁਖਵਿੰਦਰ ਸਿੰਘ ਸਿੰਦਾ ਜੈਨਪੁਰ ਜੋ ਕਿ ਧੂਰੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ। ਸਿੰਦਾ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਕਿਸਾਨੀ ਸੰਘਰਸ਼ ਵਿਚ ਮੋਹਰੀ ਆਗੂਆਂ ਵਜੋਂ ਰੋਲ ਨਿਭਾ ਰਹੇ ਸਨ।। ਦਿੱਲੀ ਸਿੰਧੂ ਬਾਰਡਰ ਤੋਂ 1 ਸਤੰਬਰ ਨੂੰ ਇਲਾਜ ਕਰਵਾਉਣ ਲਈ ਆਇਆ ਸੀ ਅਤੇ 12 ਸਤੰਬਰ ਨੂੰ ਸਵੇਰੇ ਹਾਰਟ ਅਟੈਕ ਦੀ ਸ਼ਿਕਾਇਤ ਆਉਣ 'ਤੇ ਪਟਿਆਲਾ ਵਿਖੇ ਦਾਖ਼ਲ ਕੀਤਾ ਗਿਆ ਜਿਥੇ ਅਟੈਕ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

Karnal lathicharge: SKM, farm unions from Haryana to meet on September 11

ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਗਰਮ ਆਗੂ ਸੁਖਵਿੰਦਰ ਸਿੰਘ ਸ਼ਿੰਦਾ ਮਾਤਾ-ਪਿਤਾ ਦਾ ਇਕੱਲਾ ਪੁੱਤਰ ਹੋਣ ਕਰ ਕੇ ਮਾਤਾ ਪਿਤਾ ਦਾ ਬੁੱਢੀ ਉਮਰ ਵਿਚ ਡੰਗੋਰੀ ਦਾ ਸਹਾਰਾ ਤੇ ਉਹ ਅਪਣੇ ਪਿੱਛੇ ਦੋ-ਤਿੰਨ ਭੈਣਾਂ ਦੋ ਪੁੱਤਰ ਛੱਡ ਗਏ ਹਨ।

-PTC News

Related Post