ਕੁਝ ਦਿਨ ਬਾਅਦ ਹਾਦਸਾ ਬਦਲਿਆ ਕਤਲ 'ਚ, ਜਾਣੋ ਪੂਰਾ ਮਾਜਰਾ

By  Jagroop Kaur November 24th 2020 11:14 PM

ਹੁਸ਼ਿਆਰਪੁਰ : ਦੀਵਾਲੀ ਦੀ ਰਾਤ ਹੁਸ਼ਿਆਰਪੁਰ ਚ ਪੁਲਿਸ ਨੂੰ ਇੱਕ ਸੜੀ ਹੋਈ ਕਾਰ ਅਤੇ ਉਸ ਚ ਪਈਆਂ 2 ਸੜੀਆਂ ਹੋਈਆਂ ਲਾਸ਼ਾਂ ਬਾਰੇ ਇੱਤਲਾਹ ਮਿਲੀ ਸੀ। ਪਹਿਲੀ ਨਜ਼ਰ ਵਿੱਚ ਮਾਮਲਾ ਸੜਕੀ ਹਾਦਸੇ ਚ ਗੱਡੀ ਨੂੰ ਅੱਗ ਲੱਗਣ ਦਾ ਨਜ਼ਰ ਆ ਰਿਹਾ ਸੀ। ਪੁਲਿਸ ਨੇ ਵੀ ਉਸੇ ਮੁਤਾਬਿਕ ਮਾਮਲਾ ਦਰਜ ਕੀਤਾ। ਜਾਂਚ ਹੋਈ ਤਾਂ ਪਤਾ ਚੱਲਿਆ ਕਿ ਲਾਸ਼ਾਂ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸਹਿਯੋਗੀ ਮਹਿਲਾ ਵਕੀਲ ਸਿਆ ਖੁੱਲਰ ਦੀ ਸੀ।Murder solve

Murder solveਪਰ ਪੁਲਿਸ ਦੀ ਜਾਂਚ ਇੱਥੇ ਜਾ ਕੇ ਖਤਮ ਨਹੀਂ, ਸਗੋਂ ਸ਼ੁਰੂ ਹੋਈ, ਅਤੇ 10 ਦਿਨਾਂ ਦੇ ਵਿੱਚ ਮਾਮਲਾ ਹਾਦਸੇ ਤੋਂ ਕਤਲ ਦੇ ਵਿੱਚ ਤਬਦੀਲ ਹੋ ਗਿਆ। ਇਸ ਮਾਮਲੇ ਚ ਪੁਲਿਸ ਨੇ ਯੂਪੀ ਦੇ ਬੁਲੰਦਸ਼ਹਿਰ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਮੁੱਖ ਮੁਲਜ਼ਮ ਸਿਆ ਖੁੱਲਰ ਦਾ ਪਤੀ ਆਸ਼ੀਸ਼ ਕੁਸ਼ਵਾਹਾ ਅਜੇ ਵੀ ਫਰਾਰ ਹੈ।Murder solve

Murder solveਪੁਲਿਸ ਦਾ ਦਾਅਵਾ ਹੈ ਕਿ, ਨੌਇਡਾ ਚ ਰਹਿੰਦਾ ਆਸ਼ੀਸ਼ ਕੁਸ਼ਵਾਹਾ, ਬੁਲੰਦਸ਼ਹਿਰ ਤੋਂ ਆਪਣੇ 2 ਸਾਥੀਆਂ ਨਾਲ ਹੁਸ਼ਿਆਰਪੁਰ ਆਇਆ, ਭਗਵੰਤ ਕਿਸ਼ੋਰ ਗੁਪਤਾ ਅਤੇ ਸਿਆ ਖੁੱਲਰ ਦਾ ਕਤਲ ਕਰ, ਉਨ੍ਹਾਂ ਦੀਆਂ ਲਾਸ਼ਾਂ ਨੂੰ ਮੌਕਾ-ਏ-ਵਾਰਦਾਤ ਤੇ ਛੱਡ ਕੇ ਕਾਰ ਨੂੰ ਅੱਗ ਲਗਾਈ, ਅਤੇ ਫਿਰ ਰਾਤੋਂ-ਰਾਤ ਆਪਣੇ ਟਿਕਾਣਿਆਂ ਤੇ ਵਾਪਿਸ ਪਹੁੰਚ ਗਿਆ... ਪਰ ਸਿਆ ਦੀ ਮੌਤ ਤੇ ਆਸ਼ੀਸ਼ ਵੱਲੋਂ ਫੋਨ ਬੰਦ ਕਰ ਲੈਣਾ ਅਤੇ ਅੰਤਮ ਸਸਕਾਰ ਤੱਕ ਲਈ ਮੌਜੂਦ ਨਾ ਰਹਿਣਾ, ਪੁਲਿਸ ਦੇ ਗਲੇ ਚੋਂ ਨਹੀਂ ਉਤਰ ਰਿਹਾ ਸੀ... ਤੇ ਇਸੇ ਲਈ ਪੁਲਿਸ ਦੇ ਸ਼ੱਕ ਦੀ ਸੂਈ ਆਸ਼ੀਸ਼ ਵੱਲ ਗਈ।Murder solve

ਉਧਰ ਮ੍ਰਿਤਕ ਵਕੀਲ ਭਗਵੰਤ ਕਿਸ਼ੋਰ ਗੁਪਤਾ ਦੇ ਬੇਟੇ ਜੋ ਖੁਦ ਇੱਕ ਵਕੀਲ ਨੇ, ਉਨ੍ਹਾਂ ਮੁਤਾਬਿਕ ਮੌਕਾ-ਏ-ਵਾਰਦਾਤ ਤੇ ਅਜਿਹੇ ਕਈ ਸੁਰਾਗ ਮੌਜੂਦ ਸਨ, ਜਿਨ੍ਹਾਂ ਨੇ ਇਸ ਹਾਦਸੇ ਪਿੱਛੇ ਦੀ ਸਾਜਿਸ਼ ਵੱਲ ਇਸ਼ਾਰਾ ਕੀਤਾ ਸੀ। ਪਤੀ-ਪਤਨੀ ਦਾ ਝਗੜਾ 2 ਲੋਕਾਂ ਦੀ ਮੌਤ ਦੀ ਵਜ੍ਹਾ ਬਣਿਆ। ਪਰ ਕੁਝ ਹੀ ਦਿਨਾਂ ਵਿੱਚ ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ, ਤੇ ਹੁਣ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨਾ ਬਾਕੀ ਹੈ।

Related Post