ਅਮਰੀਕੀ ਉਪ-ਰਾਸ਼ਟਰਪਤੀ ਦੀ ਰਿਹਾਇਸ਼ ਕੋਲੋਂ ਹਥਿਆਰਾਂ ਸਣੇ ਇੱਕ ਸ਼ਖਸ ਗ੍ਰਿਫ਼ਤਾਰ

By  Jagroop Kaur March 18th 2021 10:02 PM

ਅਮਰੀਕਾ ਵਿਚ ਕਾਨੂੰਨ ਪ੍ਰਵਰਤਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਅਧਿਕਾਰਤ ਨਿਵਾਸ ਦੇ ਬਾਹਰ ਹਥਿਆਰਬੰਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਹਥਿਆਰਬੰਦ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼, ਯੂਐਸ ਨੇਵਲ ਆਬਜ਼ਰਵੇਟਰੀ ਦੇ ਬਾਹਰ ਟੈਕਸਾਸ ਦਾ ਇੱਕ ਵਿਅਕਤੀ ਹਥਿਆਰ ਅਤੇ ਗੋਲਾ ਬਾਰੂਦ ਸਣੇ ਗ੍ਰਿਫਤਾਰ ਕੀਤਾ ਗਿਆ ਹੈ।

READ MORE : ਸੰਗਰੂਰ :  ਭਵਾਨੀਗੜ੍ਹ ‘ਚ ਨੌਜਵਾਨ ਦੀ ਨੰਗਾ ਕਰਕੇ ਕੀਤੀ ਕੁੱਟਮਾਰ , ਪੀੜਤ ਨੂੰ ਹਸਪਤਾਲ…

ਫਾਕਸ ਨਿਊਜ਼ ਦੀ ਰਿਪੋਰਟ ਮੁਤਾਬਕ ਡੀ.ਸੀ. ਮੈਟਰੋਪਾਲੀਟਨ ਪੁਲਿਸ ਨੂੰ ਨੈਵਲ ਆਬਜ਼ਰਵੇਟਰੀ ਦੇ ਨਜ਼ਦੀਕ ਇਕ ਸ਼ੱਕੀ ਵਿਅਕਤੀ ਦੇ ਹੋਣ ਦੀ ਖ਼ੁਫੀਆ ਸੂਚਨਾ ਮਿਲੀ, ਜਿਸ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪਾਲ ਮਰਰੇ ਦੇ ਰੂਪ ਵਿਚ ਕੀਤੀ ਗਈ ਹੈ ਅਤੇ ਉਹ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਦਾ ਰਹਿਣ ਵਾਲਾ ਹੈ।

A man arrested outside Vice President Kamala Harris's house had a rifle and ammunition in his car

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਉਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਖ਼ੁਫੀਆ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ, ਜਿਸ ਦੇ ਬਾਅਦ ਵਾਸ਼ਿੰਗਟਨ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਉਸ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਡੀ ਵਿੱਚ ਦੋਸ਼ੀ ਕੋਲੋਂ ਇੱਕ ਏ ਆਰ 15 ਅਰਧ-ਆਟੋਮੈਟਿਕ ਰਾਈਫਲ, 113 ਰਾਉਂਡ ਅਸਲਾ, ਅਤੇ ਪੰਜ 30 ਰਾਉਂਡ ਦੇ ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹੈ। ਫਿਲਹਾਲ ਪੁਲਿਸ ਅਤੇ ਕਈ ਸੰਘੀ ਏਜੰਸੀਆਂ ਗਹਿਰਾਈ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਵਿੱਚ ਜੁੱਟੀਆਂ ਹਨ

Related Post