ਕੁਵੈਤ ‘ਚ ਵਾਪਰੇ ਸੜਕ ਹਾਦਸੇ ਦੌਰਾਨ ਹੋਈ ਪੰਜਾਬੀ ਨੌਜਵਾਨ ਦੀ ਮੌਤ

By  Riya Bawa August 17th 2021 12:45 PM -- Updated: August 17th 2021 12:48 PM

ਨੂਰਪੁਰਬੇਦੀ: ਵਿਦੇਸ਼ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ ਕਰਕੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਬੀਤੇ ਦਿਨੀ ਕੁਵੈਤ ’ਚ ਟਰਾਲਾ ਪਲਟਣ ਕਰਕੇ ਨੂਰਪੁਰਬੇਦੀ ਦੇ ਪਿੰਡ ਗੁਰਸੇਮਾਜਰਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੇ ਬਾਰੇ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਪਿੰਡ ਦਾ ਗੁਰਮੁੱਖ ਸਿੰਘ ਉਰਫ ਪੁੱਤਰ ਭਜਨਾ ਜੋ ਕੁਵੈਤ ਵਿਖੇ ਡਰਾਈਵਰੀ ਕਰਦਾ ਸੀ।

 

ਜਾਣੋ ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੇ ਦਿਨੀ ਪਾਣੀ ਨਾਲ ਭਰਿਆ ਟਰਾਲਾ ਲੈ ਕੇ ਜਾ ਰਿਹਾ ਹੈ ਕਿ ਅਚਾਨਕ ਤਿੱਖੇ ਮੋੜ ਕਰਕੇ ਉਸਦਾ ਟਰਾਲਾ ਪਲਟ ਗਿਆ। ਇਸ ਦਰਰਨਕਜ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਿਚ ਉਸ ਦੀ ਪਤਨੀ ਤੇ 2 ਛੋਟੀਆਂ ਬੱਚਿਆਂ ਹਨ।

-PTCNews

Related Post