ਰਾਮਬਨ ਨੈਸ਼ਨਲ ਹਾਈਵੇ 'ਤੇ ਉਸਾਰੀ ਅਧੀਨ ਸੁਰੰਗ ਡਿੱਗੀ, ਕਈ ਲੋਕ ਫਸੇ

By  Ravinder Singh May 20th 2022 08:21 AM -- Updated: May 20th 2022 08:22 AM

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਰਾਮਬਨ ਦੇ ਮੀਰਕੋਟ ਖੇਤਰ ਵਿੱਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਖੂਨੀ ਨਾਲੇ 'ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਡਿੱਗ ਗਿਆ। ਸੁਰੰਗ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਵੀਰਵਾਰ ਦੇਰ ਰਾਤ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਰਾਮਬਨ ਜ਼ਿਲ੍ਹੇ ਦੇ ਖੂਨੀ ਨਾਲਾ ਮੀਰਕੋਟ ਨੇੜੇ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਘੱਟੋ-ਘੱਟ ਅੱਠ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਖੁਦਾਈ ਵਿੱਚ ਲੱਗੀ ਮਸ਼ੀਨਰੀ ਵੀ ਦੱਬ ਗਈ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਰਾਮਬਨ ਨੈਸ਼ਨਲ ਹਾਈਵੇ 'ਤੇ ਉਸਾਰੀ ਅਧੀਨ ਸੁਰੰਗ ਡਿੱਗੀ, ਕਈ ਲੋਕ ਫਸੇਕਈ ਟੀਮਾਂ ਮੌਕੇ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਮਲਬਾ ਹੇਠਾਂ ਆਉਣ ਕਾਰਨ ਹਾਈਵੇਅ ਉਤੇ ਵਾਹਨਾਂ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਸੈਂਕੜੇ ਛੋਟੇ-ਵੱਡੇ ਵਾਹਨ ਰਸਤੇ ਵਿੱਚ ਹੀ ਫਸ ਗਏ। ਸੁਰੰਗ ਦੀ ਇੱਕ ਟਿਊਬ ਦਾ ਨਿਰਮਾਣ ਪੂਰਾ ਹੋ ਗਿਆ ਹੈ। ਜੰਮੂ ਤੋਂ ਸ੍ਰੀਨਗਰ ਜਾਣ ਲਈ ਦੂਜੀ ਟਿਊਬ ਦੇ ਨਿਰਮਾਣ ਲਈ ਕਾਰਜਕਾਰੀ ਏਜੰਸੀ ਵੱਲੋਂ ਵੀਰਵਾਰ ਰਾਤ ਕਰੀਬ 11.30 ਵਜੇ ਪਹਾੜ ਦੀ ਖੁਦਾਈ ਕਰਨ ਲਈ ਮਸ਼ੀਨਰੀ ਲੱਗਦੇ ਹੀ ਪਹਾੜ ਦਾ ਵੱਡਾ ਹਿੱਸਾ ਹੇਠਾਂ ਆ ਗਿਆ। ਇਸ ਕਾਰਨ ਕੰਮ ਕਰ ਰਹੀ ਪੋਕਲੇਨ ਮਸ਼ੀਨ, ਕਰੇਨ ਅਤੇ ਡੰਪਰ ਆਪਸ ਵਿੱਚ ਟਕਰਾ ਗਏ। ਕੰਪਨੀ ਦੇ ਛੇ ਤੋਂ ਅੱਠ ਕਰਮਚਾਰੀ ਵੀ ਮਲਬੇ ਹੇਠ ਦੱਬ ਗਏ। ਮੌਕੇ ਉਤੇ ਮੌਜੂਦ ਦੋ ਗਾਰਡਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਬਨ ਦੇ ਡਿਪਟੀ ਕਮਿਸ਼ਨਰ ਮਸਰਤ ਇਸਲਾਮ ਅਤੇ ਐੱਸਐੱਸਪੀ ਮੋਹਿਤਾ ਸ਼ਰਮਾ ਟੀਮ ਸਮੇਤ ਮੌਕੇ 'ਤੇ ਪਹੁੰਚੇ। ਮੌਕੇ 'ਤੇ ਐਂਬੂਲੈਂਸਾਂ ਨੂੰ ਵੀ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਲਬੇ ਤੋਂ ਬਚਾਉਂਦੇ ਹੀ ਹਸਪਤਾਲ ਪਹੁੰਚਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਵਾਧੂ ਮਸ਼ੀਨਰੀ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਮਲਬੇ ਨੂੰ ਜਲਦੀ ਤੋਂ ਜਲਦੀ ਹਟਾਇਆ ਜਾ ਸਕੇ। SDRF ਨੂੰ ਵੀ ਬੁਲਾਇਆ ਗਿਆ ਹੈ।

ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 6 ਤੋਂ 7 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲ ਰਹੀ ਹੈ। ਹੁਣ ਤਕ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਫੌਜ ਵਲੋਂ ਤੁਰੰਤ ਸੰਯੁਕਤ ਬਚਾਅ ਮੁਹਿੰਮ ਚਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਡਿਟ ਦੌਰਾਨ ਸੁਰੰਗ ਦਾ ਇਹ ਹਿੱਸਾ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੇ ਸਾਹਮਣੇ ਖੜ੍ਹੇ ਬੁਲਡੋਜ਼ਰਾਂ ਅਤੇ ਟਰੱਕਾਂ ਸਮੇਤ ਕਈ ਮਸ਼ੀਨਾਂ ਅਤੇ ਵਾਹਨ ਨੁਕਸਾਨੇ ਗਏ। ਅਧਿਕਾਰੀਆਂ ਮੁਤਾਬਕ ਰਾਮਬਨ ਦੇ ਡਿਪਟੀ ਕਮਿਸ਼ਨਰ ਮਸਰਾਤੁਲ ਇਸਲਾਮ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਮੋਹਿਤਾ ਸ਼ਰਮਾ ਮੌਕੇ 'ਤੇ ਮੌਜੂਦ ਹਨ ਅਤੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ।

ਇਹ ਵੀ ਪੜ੍ਹੋ : ਰੋਡਰੇਜ਼ ਮਾਮਲਾ ; ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਮਿਲੇ ਆਰਡਰ, ਅੱਜ ਕਰਨਗੇ ਆਤਮ-ਸਮਰਪਣ

Related Post