ਝਗੜੇ 'ਚ ਸਮਝੌਤਾ ਕਰਵਾਉਣ ਲਈ ਬੁਲਾ ਕੇ ਨੌਜਵਾਨ ਦਾ ਕੀਤਾ ਕਤਲ

By  Ravinder Singh October 8th 2022 10:24 AM -- Updated: October 8th 2022 10:34 AM

ਪਟਿਆਲਾ : ਪੰਜਾਬ ਵਿਚ ਗ਼ੈਰ ਸਮਾਜਿਕ ਅਨਸਰ ਪੁਲਿਸ ਤੋਂ ਬੇਖੌਫ ਹੋ ਕੇ ਹਰ ਰੋਜ਼ ਕਤਲ, ਲੁੱਟਖੋਹ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਦੇ ਕਸਬਾ ਸਨੌਰ ਵਿਚੋਂ ਸਾਹਮਣੇ ਆਇਆ ਜਿਥੇ ਇਕ 25 ਸਾਲਾ ਨੌਜਵਾਨ ਨੂੰ ਕਿਰਪਾਨ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਨੌਰ ਦੇ ਖ਼ਾਸਾ ਮੁਹੱਲਾ ਦੇ ਸੰਦੀਪ ਵਜੋਂ ਹੋਈ ਹੈ।

ਝਗੜੇ 'ਚ ਸਮਝੌਤਾ ਕਰਵਾਉਣ ਲਈ ਬੁਲਾ ਕੇ ਨੌਜਵਾਨ ਦਾ ਕੀਤਾ ਕਤਲਸਨੌਰ ਦੇ ਮੁਹੱਲਾ ਖ਼ਾਲਸਾ ਕਲੋਨੀ ਦੇ ਰਹਿਣ ਵਾਲੇ ਸੰਦੀਪ ਉਰਫ ਸਨੀ ਦੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਸੰਦੀਪ ਨੂੰ ਝਗੜੇ ਸਬੰਧੀ ‌ਸਮਝੌਤਾ ਕਰਵਾਉਣ ਲਈ ਬੁਲਾਇਆ ਗਿਆ ਸੀ। ਮੁੰਡਿਆਂ ਦਾ ਆਪਸੀ ਕਿਸੇ ਗੱਲ ਨੂੰ ਲੈ ਕੇ ਘਰ ਤੋਂ ਥੋੜ੍ਹੀ ਦੂਰ ਝਗੜਾ ਹੋਇਆ ਸੀ ਜਿਸ ਵਿਚ ਸਮਝੌਤਾ ਕਰਵਾਉਣ ਲਈ ਸੰਦੀਪ ਗਿਆ ਪਰ ਉੱਥੇ ਜਾਣ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਉਸ ਦੇ ਉੱਪਰ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਝਗੜੇ 'ਚ ਸਮਝੌਤਾ ਕਰਵਾਉਣ ਲਈ ਬੁਲਾ ਕੇ ਨੌਜਵਾਨ ਦਾ ਕੀਤਾ ਕਤਲਸੰਦੀਪ ਕੁਮਾਰ ਵਿਆਹਿਆ ਹੋਇਆ ਤੇ ਉਸ ਦੇ ਦੋ ਬੱਚੇ ਹਨ। ਪੀੜਤ ਕਦੇ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਸੀ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜ ਗਈ। ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਸਨੌਰ ਪੁਲਿਸ ਦੇ ਐੱਸ.ਐੱਚ.ਓ. ਅਤੇ ਗੁਰਦੇਵ ਸਿੰਘ ਧਾਲੀਵਾਲ ਡੀ.ਐੱਸ.ਪੀ. ਪੁੱਜੇ। ਡੀ.ਐੱਸ.ਪੀ. ਧਾਲੀਵਾਲ ਨੇ ਆਖਿਆ ਕਿ ਪੁਲਿਸ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਾਤਲ ਜਲਦ ਹੀ ਪੁਲਿਸ ਦੀ ਗ੍ਰਿਫ਼ਤ ’ਚ ਹੋਣਗੇ।

ਰਿਪੋਰਟ-ਗਗਨਦੀਪ ਆਹੂਜਾ

-PTC News

ਇਹ ਵੀ ਪੜ੍ਹੋ : ਨਸ਼ੇ ਦੀ ਸਮੱਗਲਿੰਗ ਦੇ ਮੱਦੇਨਜ਼ਰ ਪੁਲਿਸ ਨੇ ਪਿੰਡਾਂ ਨੂੰ ਸੀਲ ਕਰਕੇ ਕੀਤੀ ਚੈਕਿੰਗ

Related Post