ਇੱਕ ਹੋਰ ਆਮ ਆਦਮੀ ਪਾਰਟੀ ਵਿਧਾਇਕ ਨੂੰ ਜਾਰੀ ਹੋਏ ਸੰਮਨ, ਕਾਰਨ ਹੈਰਾਨ ਕਰਨ ਵਾਲਾ

By  Joshi November 22nd 2017 04:45 PM -- Updated: November 22nd 2017 05:08 PM

ਪੰਜਾਬ ਆਮ ਆਦਮੀ ਦੀਆਂ ਮੁਸ਼ਕਿਲਾਂ ਕਿਸੇ ਵੀ ਪਾਸੇ ਤੋਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਸੁਖਪਾਲ ਖਹਿਰਾ ਤੋਂ ਬਾਅਦ ਹੁਣ ਇੱਕ ਹੋਰ ਵਿਧਾਇਕ 'ਤੇ ਸੰਮਨ ਜਾਰੀ ਹੋਣ ਦੀ ਖਬਰ ਹੇ।

ਇਹ ਵਿਧਾਇਕਾ ਹਨ, ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ। ਉਹਨਾਂ 'ਤੇ ਦੋਹਰੀ ਵੋਟ ਦੇ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਜਾਂਚ ਕਰਵਾਈ ਗਈ ਸੀ, ਜਿਸ ਦੇ ਚੱਲਦਿਆਂ ਵਿਧਾeਕਾ ਨੂੰ ਸੰਮਨ ਭੇਜ ਕੇ ਜਵਾਬ ਮੰਗਿਆ ਗਿਆ ਹੈ।

ਇਸ 'ਤੇ ਵਿਧਾਇਕਾ ਨੇ ਬਾਹਰ ਹੋਣ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਉਹ ਸੰਮਨ ਸਵੀਕਾਰ ਨਹੀਂ ਕਰ ਸਕਦੇ।

ਇੱਕ ਹੋਰ ਆਮ ਆਦਮੀ ਪਾਰਟੀ ਵਿਧਾਇਕ ਨੂੰ ਜਾਰੀ ਹੋਏ ਸੰਮਨ, ਕਾਰਨ ਹੈਰਾਨ ਕਰਨ ਵਾਲਾਕੀ ਹੈ ਪੂਰਾ ਮਾਮਲਾ?

ਬਠਿੰਡਾ ਤੋਂ ਚੋਣ ਕਮਿਸ਼ਨ ਪੰਜਾਬ ਅਤੇ ਐੱਸ.ਡੀ.ਐਮ. ਕੋਲ ਹਲਕੇ ਦੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਕੋਲ ਦੋ ਵੋਟਾਂ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਬਾਰੇ 'ਚ ਸਾਲ ੨੦੧੪ ਦੀ ਜ਼ਿਮਨੀ ਚੋਣ ਮੌਕੇ ਉਸ ਵੇਲੇ ਦੇ ਰਿਟਰਨਿੰਗ ਅਫ਼ਸਰ ਨੂੰ ਵੀ ਪੱਤਰ ਲਿਖਿਆ ਗਿਆ ਸੀ ਪਰ ਮਾਮਲੇ ਦੀ ਜਾਂਚ ਨਹੀਂ ਹੋ ਪਾਈ ਸੀ।

ਖਬਰਾਂ ਮੁਤਾਬਕ, ਬਲਜਿੰਦਰ ਕੌਰ ਵਾਸੀ ਜਗ੍ਹਾ ਰਾਮ ਤੀਰਥ ਨੂੰ ਉਸਦੇ ਪਿੰਡ ਦੇ ਹੀ ਅਮਰਜੀਤ ਸਿੰਘ ਪੁੱਤਰ ਸੋਹਨ ਸਿੰਘ ਨੇ ਸਾਲ ੧੯੯੭ ਵਿਚ ਗੋਦ ਲਿਆ ਸੀ, ਅਤੇ ਇਸ ਬਾਰੇ 'ਚ ਗੋਦਨਾਮਾ ਵੀ ਰਜਿਸਟਰਡ ਹੈ।

ਇੱਕ ਹੋਰ ਆਮ ਆਦਮੀ ਪਾਰਟੀ ਵਿਧਾਇਕ ਨੂੰ ਜਾਰੀ ਹੋਏ ਸੰਮਨ, ਕਾਰਨ ਹੈਰਾਨ ਕਰਨ ਵਾਲਾਪਰ ੨੦੦੫ 'ਚ ਬਣੀ ਵੋਟ 'ਚ ਬਲਜਿੰਦਰ ਕੌਰ ਦੇ ਪਿਤਾ ਦਾ ਨਾਮ ਅਮਰਜੀਤ ਸਿੰਘ ਦਰਜ ਹੈ ਅਤੇ ਮਕਾਨ ਨੰ: ੨੭੨ ਏ ਹੈ ਜਦਕਿ ੨੦੧੨ 'ਚ ਬਲਜਿੰਦਰ ਕੌਰ ਦਾ ਮਕਾਨ ਨੰਬਰ ੨੭੨ ਅਨੁਸਾਰ ਇੱਕ ਨਵੀਂ ਵੋਟ ਬਣਵਾਈ ਹੈ ਅਤੇ ਇਸ 'ਤੇ ਉਹਨਾਂ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਦਰਜ ਹੈ।

ਸ਼ਿਕਾਇਤਕਰਤਾ ਹਰਮਿਲਾਪ ਗਰੇਵਾਲ ਅਨੁਸਾਰ ਬਲਜਿੰਦਰ ਕੌਰ ਦੀ ੩੫੪ ਨੰਬਰ ਵੋਟ ਚਾਹੇ ਕੱਟ ਦਿੱਤੀ ਗਈ, ਪਰ ਇਸ ਸੰਬੰਧ 'ਚ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਗਈ।

ਇਸ ਪੂਰੇ ਮਾਮਲੇ 'ਤੇ ਐੱਸ.ਡੀ.ਐਮ. ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਕਿਹਾ ਹੈ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਅਨੁਸਾਰ ਪ੍ਰੋ. ਬਲਜਿੰਦਰ ਕੌਰ ਖਿਲਾਫ਼ ਦੋਹਰੀ ਵੋਟ ਬਣਾਉਣ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਸੰਮਨ ਭੇਜ ਕੇ ਜਵਾਬ ਵੀ ਮੰਗ ਲਿਆ ਗਿਆ ਹੈ।

—PTC News

 

Related Post