ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ,ਆਪ ਦੇ ਸਿਰਫ਼ 5 ਵਿਧਾਇਕਾਂ ਨੂੰ ਸੈਸ਼ਨ ਵਿਚ ਜਾਣ ਦੀ ਮਿਲੀ ਇਜਾਜ਼ਤ

By  Shanker Badra August 28th 2020 12:58 PM

ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ,ਆਪ ਦੇ ਸਿਰਫ਼ 5 ਵਿਧਾਇਕਾਂ ਨੂੰ ਸੈਸ਼ਨ ਵਿਚ ਜਾਣ ਦੀ ਮਿਲੀ ਇਜਾਜ਼ਤ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅੱਜ ਬੁਲਾਏ ਗਏ ਵਿਧਾਨ ਸਭਾ ਦੇ ਇਕ ਰੋਜ਼ਾ ਮਾਨਸੂਨ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਇਸ ਦੌਰਾਨ ਸਦਨ ਵਿਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਵਿਧਾਇਕ ਆਪਣੀਆਂ ਨੈਗੇਟਿਵ ਕੋਰੋਨਾ ਰਿਪੋਰਟਾਂ ਲੈ ਕੇ ਪਹੁੰਚੇ ਹਨ।

ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ,ਆਪ ਦੇ ਸਿਰਫ਼ 5 ਵਿਧਾਇਕਾਂ ਨੂੰ ਸੈਸ਼ਨ ਵਿਚ ਜਾਣ ਦੀ ਮਿਲੀ ਇਜਾਜ਼ਤ

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵਿਧਾਨ ਸਭਾ ਵਿਚ ਪੀਪੀਈ ਕਿੱਟਾਂ ਪਾ ਕੇ ਪਹੁੰਚੇ ਹਨ। ਆਪ ਵਿਧਾਇਕਾਂ ਨੇ ਆਪਣੀਆਂ ਨੈਗੇਟਿਵ ਰਿਪੋਰਟਾਂ ਵੀ ਹੱਥਾਂ ਵਿਚ ਫੜੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਸੈਸ਼ਨ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਜਿਸ ਤੋਂ ਬਾਅਦਆਪ ਨੇ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੈ।

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਵਿਧਾਨ ਸਭਾ ਪੁੱਜੇ ਪਰ ਫਿਲਹਾਲ ਗੇਟ ਤੋਂ ਬਾਹਰ ਹੀ ਰੋਕਿਆ ਗਿਆ ਹੈ। ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਸਮੇਤ ਕਾਂਗਰਸ ਦੇ 41 ਵਿਧਾਇਕ ਸੈਸ਼ਨ 'ਚ ਸ਼ਾਮਿਲ ਹੋਏ ਹਨ।

ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ,ਆਪ ਦੇ ਸਿਰਫ਼ 5 ਵਿਧਾਇਕਾਂ ਨੂੰ ਸੈਸ਼ਨ ਵਿਚ ਜਾਣ ਦੀ ਮਿਲੀ ਇਜਾਜ਼ਤ

ਦੱਸ ਦੇਈਏ ਕਿ ਆਪ ਦੇ ਕੇਵਲ 5 ਵਿਧਾਇਕਾਂ ,ਬਲਜਿੰਦਰ ਕੌਰ, ਕੁਲਤਾਰ ਸੰਧਵਾਂ, ਅਮਨ ਅਰੋੜਾ, ਮਾਸਟਰ ਬਲਦੇਵ ਅਤੇ ਜੈ ਕ੍ਰਿਸ਼ਨ ਰੋੜੀ ਨੂੰ ਹੀ ਸੈਸ਼ਨ ਵਿਚ ਜਾਣ ਦੀ ਇਜਾਜ਼ਤ ਮਿਲੀ ਹੈ। ਇਸ ਦੇ ਨਾਲ ਹੀ ਹਰਪਾਲ ਚੀਮਾ ਤੇ ਸਰਵਜੀਤ ਕੌਰ ਮਾਣੂਕੇ ਨੂੰ ਉਨ੍ਹਾਂ ਦੇ ਗੰਨਮੈਨਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੈਸ਼ਨ ਵਿਚ ਜਾਣ ਦੀ ਇਜਾਜਤ ਨਹੀਂ ਮਿਲੀ।

-PTCNews

Related Post