ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ.ਐੱਸ. ਫੂਲਕਾ ਨੇ ਇਸ ਵਜ੍ਹਾ ਕਰਕੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

By  Shanker Badra October 12th 2018 01:59 PM -- Updated: October 12th 2018 06:20 PM

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ.ਐੱਸ. ਫੂਲਕਾ ਨੇ ਇਸ ਵਜ੍ਹਾ ਕਰਕੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ:ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚਐੱਸ ਫੂਲਕਾ ਨੇ ਅੱਜ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਫੂਲਕਾ ਨੇ ਬਰਗਾੜੀ ਮਾਮਲੇ 'ਤੇ ਕਾਰਵਾਈ ਨਾ ਹੋਣ ਦਾ ਹਵਾਲਾ ਦਿੱਤਾ ਹੈ।

ਐੱਚਐੱਸ ਫੂਲਕਾ ਨੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਫੂਲਕਾ ਨੇ ਇਹ ਅਸਤੀਫਾ ਪੋਸਟ ਅਤੇ ਈਮੇਲ ਦੇ ਰਾਹੀਂ ਭੇਜਿਆ ਹੈ।

ਦੱਸ ਦੇਈਏ ਕਿ ਐੱਚ.ਐੱਸ ਫੂਲਕਾ ਨੇ ਬੀਤੇ ਕੱਲ ਵਿਧਾਨ ਸਭਾ 'ਚੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਅੱਜ ਫੂਲਕਾ ਨੇ ਸਪੀਕਰ ਨੂੰ ਅਸਤੀਫਾ ਭੇਜ ਦਿੱਤਾ ਹੈ।ਐੱਚ.ਐੱਸ ਫੂਲਕਾ ਲੁਧਿਆਣਾ ਦੇ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

Related Post