"ਆਪ" ਨੇਤਾ ਆਸ਼ੂਤੋਸ਼ ਨੇ "ਨਿੱਜੀ ਕਾਰਨਾਂ" ਕਾਰਨ ਪਾਰਟੀ ਤੋਂ ਦਿੱਤਾ ਅਸਤੀਫਾ 

By  Joshi August 15th 2018 11:30 AM -- Updated: August 15th 2018 11:35 AM

"ਆਪ" ਨੇਤਾ ਆਸ਼ੂਤੋਸ਼ ਨੇ "ਨਿੱਜੀ ਕਾਰਨਾਂ" ਕਾਰਨ ਪਾਰਟੀ ਤੋਂ ਦਿੱਤਾ ਅਸਤੀਫਾ

"ਆਪ" ਨੇਤਾ ਆਸ਼ੂਤੋਸ਼ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਨਿੱਜੀ ਕਾਰਨਾਂ ਕਰਕੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ।

ਉਹਨਾਂ ਟਵੀਟ ਕਰਦਿਆਂ ਲਿਖਿਆ "ਹਰ ਸਫ਼ਰ ਦਾ ਅੰਤ ਹੁੰਦਾ ਹੈ। 'ਆਪ' ਨਾਲ ਮੇਰਾ ਸਬੰਧ, ਜੋ ਕਿ ਵਧੀਆ ਰਿਹਾ, ਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੀਏਸੀ ਨੂੰ ਇਸਨੂੰ ਸਵੀਕਾਰ ਕਰਨ ਲਈ ਕਿਹਾ ਹੈ। ਇਹ ਬਿਲਕੁਲ ਨਿੱਜੀ ਕਾਰਨਾਂ ਕਰਕੇ ਲਿਆ ਗਿਆ ਫੈਸਲਾ ਹੈ।  ਪਾਰਟੀ 'ਚ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ। ਧੰਨਵਾਦ।"

—PTC News

Related Post