ਨਸ਼ੇ ਦਾ ਕਹਿਰ: ਅੰਮ੍ਰਿਤਸਰ 'ਚ ਇਸ "ਆਪ" ਨੇਤਾ ਦੇ ਪੁੱਤਰ ਦੀ ਲਾਸ਼ ਮਿਲੀ, ਡਰੱਗ ਓਵਰਡੋਜ਼ ਹੋ ਸਕਦਾ ਹੈ ਕਾਰਨ

By  Joshi June 23rd 2018 03:26 PM

ਨਸ਼ੇ ਦਾ ਕਹਿਰ: ਅੰਮ੍ਰਿਤਸਰ 'ਚ ਇਸ "ਆਪ" ਨੇਤਾ ਦੇ ਪੁੱਤਰ ਦੀ ਲਾਸ਼ ਮਿਲੀ, ਡਰੱਗ ਓਵਰਡੋਜ਼ ਹੋ ਸਕਦਾ ਹੈ ਕਾਰਨ

ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾ ਜੋ ਕਿ ਸੂਬੇ 'ਚ ਨਸ਼ੇ ਖਿਲਾਫ ਲੜ੍ਹਾਈ ਲੜ੍ਹ ਰਹੇ ਹਨ, ਦੇ ਪੁੱਤਰ ਦੀ ਲਾਸ਼ ਬਰਾਮਦ ਹੋਈ ਹੈ ਅਤੇ ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਇਹ ਮੌਤ ਨਸ਼ੇ ਦੇ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ।

ਕਰਣ ਪਾਸੀ (੨੭) ਅਤੇ ਹਰਪ੍ਰੀਤ ਸਿੰਘ (੩੦ ਸਾਲ) ਦੀ ਲਾਸ਼ ਸ਼ੁੱਕਰਵਾਰ ਨੂੰ ਵੀਰਵਾਰ ਸਵੇਰੇ ਇੱਕ ਘਰ ਤੋਂ ਬਰਾਮਦ ਕੀਤੀ ਗਈ ਸੀ, ਅਤੇ ਮੌਕੇ ਤੋਂ ਇੱਕ ਸਰਿੰਜ ਵੀ ਬਰਾਮਦ ਕੀਤਾ ਗਿਆ ਸੀ।

ਪੁਲਸ ਨੂੰ ਉਨ੍ਹਾਂ ਦੀ ਮੌਤ ਤੋਂ 48 ਘੰਟਿਆਂ ਬਾਅਦ ਪਤਾ ਲੱਗਾ, ਜਦੋਂ ਗੁਆਂਢੀਆਂ ਨੇ ਪੁਲਸ ਨੂੰ ਘਰ ਤੋਂ ਨਿਕਲੇ ਰਹੀ ਅਜੀਬ ਜਹੀ ਬਦਬੂ ਬਾਰੇ ਸੂਚਿਤ ਕੀਤਾ।

"ਕਰਣ ਪਾਸੀ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਉਸਦੀ ਪਤਨੀ ਨਿਊਜ਼ੀਲੈਂਡ ਵਿਚ ਰਹਿੰਦੀ ਹੈ। ਉਹ ਉੱਥੇ ਵੀ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਸ ਦੀ ਮਾਤਾ ਨੂੰ ਰੀੜ੍ਹ ਦੀ ਹੱਡੀ ਨਾਲ ਸੰਬੰਧਤ ਕੋਈ ਸਮੱਸਿਆ ਸੀ, ਅਤੇ ਚੰਡੀਗੜ੍ਹ ਦੇ ਇਕ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਵਿਚ ਆਪਣੇ ਮਾਤਾ-ਪਿਤਾ ਕੋਲ ਰਹਿਣ ਗਏ ਸਨ। ਮੇਰਾ ਭਰਾ ਪੱਟੀ ਉਹਨਾਂ ਨੂੰ ਲੈ ਕੇ ਗਿਆ ਸੀ ਉਸ ਦੀ ਗ਼ੈਰ ਹਾਜ਼ਰੀ ਵਿਚ, ਕਰਨ ਨੇ ਆਪਣੇ ਦੋਸਤ ਨੂੰ ਆਪਣੇ ਘਰ ਬੁਲਾ ਲਿਆ" ਮ੍ਰਿਤਕ ਦੇ ਚਾਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ।

AAP leader’s son found dead in Amritsar, drug overdose suspectedਛੇਹਰਟਾ ਪੁਲਸ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਹਰੀਸ਼ ਬਹਿਲ ਨੇ ਕਿਹਾ ਕਿ "ਇਸ ਤੋਂ ਸਾਨੂੰ ਅੰਦਾਜ਼ਾ ਹੋ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਵੱਧ ਸੇਵਨ ਨਾਲ ਉਹਨਾਂ ਦੀ ਮੌਤ ਹੋਈ ਹੈ।

"ਹਾਲਾਂਕਿ, ਲਾਸ਼ਾਂ ਦੇ ਨੇੜੇ ਤੋਂ ਇੱਕ ਸਰਿੰਜ ਬਰਾਮਦ ਕੀਤੀ ਗਈ ਸੀ, ਪਰ ਫਿਰ ਵੀ ਸਹੀ ਕਾਰਨ ਦਾ ਪੂਰੀ ਕਹਿਣਾ ਠੀਕ ਨਹੀਂ ਹੋਵੇਗਾ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਮਿਲਦੀ। ਮੌਤ ਦੇ ਪਿੱਛੇ ਵੀ ਹੋਰ ਕਾਰਨ ਹੋ ਸਕਦੇ ਹਨ " ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਏ.ਡੀ.ਸੀ.ਪੀ. -੨) ਲਖਬੀਰ ਸਿੰਘ ਨੇ ਕਿਹਾ।

—PTC News

Related Post