ਕੈਬਨਿਟ ਮੰਤਰੀ ਬਲਜੀਤ ਕੌਰ ਦੀ ਸੁਰੱਖਿਆ 'ਚ ਤਾਇਨਾਤ ਜਿਪਸੀ ਨੇ ਸਕੂਟੀ ਨੂੰ ਮਾਰੀ ਟੱਕਰ, ਦੋ ਗੰਭੀਰ ਜ਼ਖ਼ਮੀ

By  Riya Bawa October 16th 2022 08:39 AM -- Updated: October 16th 2022 10:05 AM

ਚੰਡੀਗੜ੍ਹ: ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਸੁਰੱਖਿਆ ਵਿਚ ਤਾਇਨਾਤ ਜਿਪਸੀ ਨੇ ਚੰਡੀਗੜ੍ਹ ਵਿਖੇ ਸਕੂਟੀ ਸਵਾਰ ਨੌਜਵਾਨ ਅਤੇ ਲੜਕੀ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਸੈਕਟਰ 27/28 ਲਾਈਟ ਪੁਆਇੰਟ 'ਤੇ ਵਾਪਰਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਤਰੀ ਬਲਜੀਤ ਕੌਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ।

ਇਸ ਹਾਦਸੇ ਵਿੱਚ ਸਕੂਟੀ ਸਵਾਰ ਨੌਜਵਾਨ ਅਤੇ ਲੜਕੀ ਅਤੇ ਕਾਫਲੇ ਦੀ ਜਿਪਸੀ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ ਹੈ। ਤਿੰਨਾਂ ਜ਼ਖ਼ਮੀਆਂ ਨੂੰ ਜੀਐਮਸੀਐਚ-32 ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਤਿੰਨੋਂ ਇਲਾਜ ਅਧੀਨ ਹਨ। ਦੇਰ ਰਾਤ ਸੈਕਟਰ-26 ਥਾਣੇ ਦੀ ਪੁਲਿਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਵਿੱਚ ਲੱਗੀ ਹੋਈ ਸੀ।

ਸਮਾਜ ਸੇਵੀ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਕਰੀਬ 11 ਵਜੇ ਚੰਡੀਗੜ੍ਹ ਦੇ ਸੈਕਟਰ 26-27 ਟਰੈਫਿਕ ਲਾਈਟਾਂ ਕੋਲ ਵਾਪਰੀ। ਮੰਤਰੀ ਦੇ ਐਸਕਾਰਟ ਨੇ ਐਕਟਿਵਾ ਸਕੂਟੀ 'ਤੇ ਬੈਠੇ ਇੱਕ ਲੜਕੀ ਅਤੇ ਲੜਕੇ ਨੂੰ ਟੱਕਰ ਮਾਰ ਦਿੱਤੀ। "ਆਪ ਮੰਤਰੀ @DrBaljitAAP ਦੇ ਐਸਕਾਰਟ ਨੇ ਸੈਕਟਰ 26-27 ਦੀ ਟ੍ਰੈਫਿਕ ਲਾਈਟਾਂ 'ਤੇ ਇੱਕ ਲੜਕੀ ਅਤੇ ਲੜਕੇ ਨੂੰ ਟੱਕਰ ਮਾਰ ਦਿੱਤੀ। ਦੋਵੇਂ ਸੈਕਟਰ 32 ਦੇ ਹਸਪਤਾਲ ਵਿੱਚ ਹਨ।

 

ਇਹ ਪੜ੍ਹੋ : ਫ਼ਿਰੌਤੀ ਮੰਗਣ ਦੇ ਮਾਮਲੇ 'ਚ ਮਨਪ੍ਰੀਤ ਮੰਨਾ ਗਿਰੋਹ ਦੇ ਛੇ ਗੁਰਗੇ ਗ੍ਰਿਫ਼ਤਾਰ

ਸੂਤਰਾਂ ਮੁਤਾਬਕ ਮੰਤਰੀ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਸਮਾਜ ਸੇਵੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਦੋਂਕਿ ਡਾਕਟਰਾਂ ਨੇ ਦੋ ਘੰਟੇ ਤੱਕ ਇਲਾਜ ਸ਼ੁਰੂ ਨਹੀਂ ਕੀਤਾ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਸੁਰੱਖਿਆ ਵਾਲੀ ਗੱਡੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਲੱਗੀ ਹੋਈ ਹੈ। ਅੱਜ ਰਾਤ ਨੂੰ ਕੈਬਨਿਟ ਮੰਤਰੀ ਦੇ ਕਾਫਲੇ ਦੇ ਪਿੱਛੇ ਗੱਡੀ ਜਾ ਰਹੀ ਸੀ, ਜਿਵੇਂ ਹੀ ਕਾਰ ਸੈਕਟਰ-27/28 ਦੀਆਂ ਲਾਈਟਾਂ ’ਤੇ ਪਹੁੰਚੀ ਤਾਂ ਸਕੂਟੀ ਸਵਾਰ ਵਿੱਚ ਟੱਕਰ ਮਾਰ ਕੇ ਫੁੱਟਪਾਥ ’ਤੇ ਚੜ੍ਹ ਗਈ।

-PTC News

Related Post