ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਧਾਇਕ ਹਰਪਾਲ ਚੀਮਾ ਦੇ ਘਰ ਬਾਹਰ ਪੁਲਿਸ ਤਾਇਨਾਤ

By  Shanker Badra August 28th 2020 11:19 AM

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਧਾਇਕ ਹਰਪਾਲ ਚੀਮਾ ਦੇ ਘਰ ਬਾਹਰ ਪੁਲਿਸ ਤਾਇਨਾਤ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਸੈਸ਼ਨ 28 ਅਗਸਤ ਸਵੇਰੇ 11 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਲਚਲ ਵੱਧ ਗਈ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਘਰ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ।

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ'ਆਪ' ਵਿਧਾਇਕ ਹਰਪਾਲ ਚੀਮਾ ਦੇ ਘਰ ਬਾਹਰ ਪੁਲਿਸ ਤਾਇਨਾਤ

ਜਾਣਕਾਰੀ ਅਨੁਸਾਰ ਹਰਪਾਲ ਚੀਮਾ ਨੇ ਕੋਰੋਨਾ ਨੈਗੇਟਿਵ ਆਏ ਵਿਧਾਇਕਾਂ ਨਾਲ ਸੈਸ਼ਨ 'ਚ ਸ਼ਾਮਲ ਹੋਣ ਦੀ ਗੱਲ ਕਹੀ ਸੀ। ਪੁਲਿਸ ਮੁਤਾਬਕ ਕੋਰੋਨਾ ਕਰਕੇਵਿਧਾਇਕ ਦੇ ਘਰ ਬਾਹਰ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ। ਮੋਹਾਲੀ ਵਿੱਚ ਵੀ ਪੁਲਿਸ ਵਲੋਂ ਨਾਕੇਬੰਦੀ ਕੀਤੀ ਗਈ ਹੈ।

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ'ਆਪ' ਵਿਧਾਇਕ ਹਰਪਾਲ ਚੀਮਾ ਦੇ ਘਰ ਬਾਹਰ ਪੁਲਿਸ ਤਾਇਨਾਤ

ਕੁਝ ਹੀ ਦੇਰ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈਸ਼ੁਰੂ ਹੋਵੇਗੀ। ਇਸ ਦੌਰਾਨ ਪੰਜਾਬ ਵਿਧਾਨਸਭਾ ਦੀ ਕਾਰਵਾਈ 'ਚ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੇ ਸ਼ਾਮਲ ਹੋਣ 'ਤੇ ਸਸਪੈਂਸ ਬਰਕਰਾਰ ਹੈ। ਪਾਜ਼ੀਟਿਵ ਲੋਕਾਂ ਦੇ ਸੰਪਰਕ 'ਚ ਆਏ ਵਿਧਾਇਕਾਂ ਨੂੰ ਸੈਸ਼ਨ 'ਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ।

-PTCNews

Related Post