ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

By  Riya Bawa March 28th 2022 11:56 AM

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ (Raghav Chadha) ਦੀ ਮਾਡਲਿੰਗ ਨੂੰ ਲੈ ਕੇ ਪੰਜਾਬ ਦੇ ਆਗੂ ਭੜਕੇ ਹੋਏ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ। ਰਾਘਵ ਚੱਢਾ ਹਾਲ ਹੀ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ ਹਨ। ਦੂਜੇ ਪਾਸੇ ਇੱਕ ਹੋਰ ਕਾਂਗਰਸੀ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਕੈਟਵਾਕ ਸਾਡੇ ਲੀਡਰ ਦੇ ਭੰਗੜੇ ਦੇ ਸਟੰਟ ਤੋਂ ਵੀ ਮਾੜੀ ਹੈ। ਦਰਅਸਲ ਬੀਤੇ ਦਿਨੀਂ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਸਨ। ਜਿਸ 'ਚ ਉਹ ਰੈਂਪ 'ਤੇ ਕੈਟਵਾਕ ਕਰ ਰਹੀ ਹੈ। ਇਸ ਤੋਂ ਬਾਅਦ ਵਿਰੋਧੀਆਂ ਨੇ ਸੋਸ਼ਲ ਮੀਡੀਆ 'ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

ਇਹ ਵੀ ਪੜ੍ਹੋ: Petrol-Diesel Prices: ਅੱਜ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ ਤਾਜ਼ਾ RATE

ਰਾਘਵ ਚੱਢਾ(Raghav Chadha) ਨੂੰ ਭੂਰੇ ਰੰਗ ਦੀ ਬੈਲਟ ਨਾਲ ਸਜੀ ਇੱਕ ਸਟਾਈਲਿਸ਼ ਆਲ-ਬਲੈਕ ਸੂਟ ਵਿੱਚ ਰੈਂਪ 'ਤੇ ਚੱਲਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਨਾਲ ਰੈਂਪ ਵਾਕ ਕੀਤਾ। ਇਹ ਤਸਵੀਰਾਂ ਲੈਕਮੇ ਫੈਸ਼ਨ ਵੀਕ 2022 ਦੀਆਂ ਹਨ। ਚੱਢਾ ਦੀਆਂ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ(viral on social media) ਹੋ ਰਹੀਆਂ ਹਨ। ਲੈਕਮੇ ਫੈਸ਼ਨ ਵੀਕ 'ਤੇ ਰਾਘਵ ਚੱਢਾ ਦੇ ਰੈਂਪ ਵਾਕ 'ਤੇ ਟਵਿੱਟਰ ਤੇ ਲੋਕ ਪ੍ਰਤੀਕਿਰਿਆ ਦੇਣ ਲੱਗੇ।

ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਸਵਾਲ ਕੀਤਾ ਕਿ ਕੀ ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਨਿਯਮ ਥੋਪਣ ਦੀ ਮਿਸਾਲ ਦਿੱਤੀ। ਇਸ ਦੇ ਨਾਲ ਹੀ ਖਹਿਰਾ ਨੇ ਚੱਢਾ ਦੇ ਰੈਂਪ 'ਤੇ ਕੈਟਵਾਕ ਕਰਦੇ ਹੀ ਵੀਡੀਓ ਵੀ ਪਾ ਦਿੱਤੀ।

 ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਮਾਡਲਿੰਗ ਨੂੰ ਲੈ ਕੇ ਪੰਜਾਬ ਦੇ ਆਗੂ ਭੜਕੇ

 

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਰਾਘਵ ਚੱਢਾ ਦੀ ਮਾਡਲਿੰਗ ਵੀਡੀਓ ਪੋਸਟ ਕਰਦੇ ਹੋਏ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਇਸ ਨੂੰ ਰਾਜ ਸਭਾ ਦੀ ਜਿੱਤ ਪਰੇਡ ਕਿਹਾ। ਢਿੱਲੋਂ ਨੇ ਕਿਹਾ ਕਿ ਚੱਢਾ ਦੀ ਮਾਡਲਿੰਗ ਸਾਡੇ ਭੰਗੜੇ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ? ਇਸ ਤੋਂ ਪਹਿਲਾਂ ਕਾਂਗਰਸ ਸਰਕਾਰ 'ਚ ਸੀਐੱਮ ਰਹਿ ਚੁੱਕੇ ਚਰਨਜੀਤ ਚੰਨੀ ਨੂੰ ਅਕਸਰ ਭੰਗੜਾ ਪਾਉਂਦੇ ਦੇਖਿਆ ਜਾਂਦਾ ਸੀ। ਹਾਲਾਂਕਿ ਚੰਨੀ ਦੀ ਅਗਵਾਈ 'ਚ ਲੜੀਆਂ ਗਈਆਂ ਚੋਣਾਂ 'ਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

ਦੱਸਣਯੋਗ ਹੈ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ 33 ਸਾਲਾ ਰਾਘਵ ਚੱਢਾ ਰਾਜ ਸਭਾ ਸਦਨ ਦਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਮੈਂਬਰ ਹੈ, ਜੋ ਪੰਜਾਬ ਤੋਂ ਚਾਰ ਹੋਰਾਂ ਦੇ ਨਾਲ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਪੰਜ ਉਮੀਦਵਾਰਾਂ ਦੇ ਨਾਮ ਰੱਖੇ ਸਨ, ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ ਅਤੇ ਸੰਜੀਵ ਅਰੋੜਾ ਸ਼ਾਮਲ ਸਨ।

-PTC News

Related Post