ਮੁੰਡਾ ਦੇਖਣ ਜਾ ਰਹੇ ਭਰਾ-ਭੈਣ ਨਾਲ ਵਾਪਰਿਆ ਭਿਆਨਕ ਹਾਦਸਾ, ਲੜਕੀ ਦੀ ਮੌਤ

By  Jashan A July 22nd 2019 06:23 PM

ਮੁੰਡਾ ਦੇਖਣ ਜਾ ਰਹੇ ਭਰਾ-ਭੈਣ ਨਾਲ ਵਾਪਰਿਆ ਭਿਆਨਕ ਹਾਦਸਾ, ਲੜਕੀ ਦੀ ਮੌਤ,ਅਬੋਹਰ: ਅਬੋਹਰ 'ਚ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਭਰਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਲਈ ਮੁੰਡਾ ਦੇਖਣ ਜਾ ਰਹੀ ਇਕ ਕੁੜੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮੰਜੂ ਤੋਂ ਹੋਈ ਹੈ।ਮੰਜੂ ਜਦੋਂ ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਤਾਂ ਰਾਸਤੇ 'ਚ ਕਾਰ ਸਵਾਰ ਇਕ ਵਿਅਕਤੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੰਜੂ ਦੀ ਮੌਕੇ 'ਤੇ ਮੌਤ ਹੋ ਗਈ।

ਹੋਰ ਪੜ੍ਹੋ: ਮਾਂ ਨੇ ਦਿੱਤਾ "ਮਰਮੇਡ" ਬੱਚੇ ਨੂੰ ਜਨਮ, ਪੈਦਾਇਸ਼ ਤੋਂ ਚਾਰ ਘੰਟੇ ਬਾਅਦ ਹੋਇਆ ਇਹ! 

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।

-PTC News

Related Post