ਫਿਰੋਜ਼ਪੁਰ: ਭੀੜ-ਭਰੇ ਇਲਾਕੇ 'ਚ 8ਵੀਂ ਦੇ ਵਿਦਿਆਰਥੀ 'ਤੇ ਹੋਇਆ ਤੇਜ਼ਾਬੀ ਹਮਲਾ

By  Joshi February 20th 2018 01:19 PM -- Updated: February 20th 2018 01:28 PM

Acid Attack Ferozepur: ਫਿਰੋਜ਼ਪੁਰ: ਭੀੜ-ਭਰੇ ਇਲਾਕੇ 'ਚ 8ਵੀਂ ਦੇ ਵਿਦਿਆਰਥੀ 'ਤੇ ਹੋਇਆ ਤੇਜ਼ਾਬੀ ਹਮਲਾ: 14 ਸਾਲਾ ਕੇਸ਼ਵ 'ਤੇ ਹੋਇਆ ਤੇਜ਼ਾਬੀ ਹਮਲਾ

ਸੁਰੱਖਿਆ ਨੂੰ ਲੈ ਕੇ ਪੁਲਿਸ 'ਤੇ ਫਿਰ ਉੱਠਿਆ ਸਵਾਲ

ਪ੍ਰਤੱਖਦਰਸ਼ੀਆਂ ਮੁਤਾਬਿਕ ਹਮਲਾਵਰ ਵੀ ਜਾਪ ਰਿਹਾ ਸੀ ਬੱਚਾ

Acid Attack Ferozepur: ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠ ਰਹੇ ਹਨ। ਇਸ ਵਾਰ ਇੱਕ 14 ਸਾਲਾਂ ਬੱਚੇ ਨੂੰ ਭੀੜ-ਭਰੇ ਇਲਾਕੇ ਵਿਚ ਤੇਜ਼ਾਬੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਹ ਘਟਨਾ ਫ਼ਿਰੋਜ਼ਪੁਰ 'ਚ ਵਾਪਰੀ ਹੈ, ਜਿੱਥੇ ਉਸ ਸਮੇਂ ਸ਼ਹਿਰ ਵਿਚ ਹੜਬੜ ਮੱਚ ਗਈ ਜਦੋਂ ਟਿਊਸ਼ਨ ਪੜਨ ਜਾ ਰਹੇ ਬੱਚੇ 'ਤੇ ਕਿਸੇ ਨਕਾਬ ਪੋਸ਼ ਨੇ ਤੇਜ਼ਾਬ ਸੁੱਟ ਦਿੱਤਾ।

Acid Attack Ferozepur: ਘਟਨਾ ਵਾਪਰਦਿਆਂ ਹੀ ਲੋਕਾਂ ਨੇ ਤੁਰੰਤ ਜਖਮੀ ਨੂੰ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਦੋਂ ਕਿ ਹਮਲਾਵਰ ਜੋ ਬੱਚਾ ਹੀ ਲੱਗ ਰਿਹਾ ਸੀ ਕਿਸੇ ਦੇ ਹੱਥ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ।

Acid Attack Ferozepur 14 YO: ਬੱਚੇ ਨਾਲ ਵਾਪਰੇ ਹਾਦਸੇ ਦੀ ਪੈੜ ਨੱਪਣ ਲਈ ਭਾਵੇਂ ਪੁਲਿਸ ਗਹੁ ਨਾਲ ਛਾਣਬੀਣ ਕਰ ਰਹੀ ਹੈ, ਪ੍ਰੰਤੂ ਬੱਚੇ 'ਤੇ ਹੋਏ ਹਮਲੇ ਨੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Acid Attack Ferozepur : ਕਿਸੇ ਨਾਲ ਵੀ ਦੁਸ਼ਮਣੀ ਜਾਂ ਝਗੜਾ ਹੋਣ ਤੋਂ ਨਾਂਹ ਕਰਦਿਆਂ ਕੇਸ਼ਵ ਦੇ ਮਾਪਿਆਂ ਨੇ ਕਿਹਾ ਕਿ ਕਿਸ ਨੇ ਕਿਉਂ ਹਮਲਾ ਕੀਤਾ ਹੈ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।

ਜਖਮੀ ਬੱਚੇ ਦਾ ਇਲਾਜ਼ ਕਰ ਰਹੀ ਡਾਕਟਰ ਦੀ ਸਹਾਇਕ ਨਰਸ ਨੇ ਦੱਸਿਆ ਕਿ ਤੇਜ਼ਾਬ ਪੈਣ ਕਰਕੇ ਕੇਸ਼ਵ ਦੀ ਛਾਤੀ ਤੇ ਮੂੰਹ ਪ੍ਰਭਾਵਿਤ ਹੋਏ ਹਨ, ਜਿਸ ਦਾ ਮਾਹਿਰ ਡਾਕਟਰਾਂ ਦੁਆਰਾ ਇਲਾਜ਼ ਕੀਤਾ ਜਾ ਰਿਹਾ ਹੈ।

ਹਸਪਤਾਲ ਪੁੱਜੇ ਪੁਲਿਸ ਅਧਿਕਾਰੀਆਂ ਨੂੰ ਜਦੋਂ ਘਟਨਾ ਬਾਰੇ ਪੁਛਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਆਰੰਭੀ ਜਾ ਰਹੀ ਹੈ, ਪੰ੍ਰਤੂ ਜਦੋਂ ਦਿਨ-ਦਿਹਾੜੇ ਇਕ ਮਾਸੂਮ ਨਾਲ ਵਾਪਰੇ ਹਾਦਸੇ ਬਾਰੇ ਪੁੱਛਿਆ ਤਾਂ ਸੁਰੱਖਿਆ ਸਬੰਧੀ ਉਹ ਕੋਈ ਵੀ ਪੁਖਤਾ ਜਵਾਬ ਨਹੀਂ ਦੇ ਸਕੇ।

—PTC News

Related Post