ਜਦੋਂ ਅਦਾਕਾਰਾ ਨੇ ਪੁਲਿਸ ਨੂੰ ਦਿੱਤੀ ਧਮਕੀ ਤਾਂ ਪੁਲਿਸ ਨੇ ਮਾਰੀ ਗੋਲੀ

By  Shanker Badra September 1st 2018 05:33 PM

ਜਦੋਂ ਅਦਾਕਾਰਾ ਨੇ ਪੁਲਿਸ ਨੂੰ ਦਿੱਤੀ ਧਮਕੀ ਤਾਂ ਪੁਲਿਸ ਨੇ ਮਾਰੀ ਗੋਲੀ:ਹਾਲੀਵੁੱਡ ਅਦਾਕਾਰਾ ਵੈਨੇਸਾ ਮਾਰਕੇਜ਼ ਪੁਲਸ ਦੀ ਗੋਲੀਬਾਰੀ 'ਚ ਮਾਰੀ ਗਈ ਹੈ।ਜਾਣਕਾਰੀ ਅਨੁਸਾਰ ਅਦਾਕਾਰਾ ਨੇ ਪੁਲਿਸ ਮੁਲਾਜ਼ਮਾਂ 'ਤੇ ਨਕਲੀ ਬੰਦੂਕ ਤਾਣ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ 'ਚ ਜਵਾਬੀ ਕਾਰਵਾਈ ਕਰਦਿਆਂ ਉਸ 'ਤੇ ਫਾਇਰਿੰਗ ਕਰ ਦਿੱਤੀ। ਦੱਸ ਦੇਈਏ ਕਿ ਵੈਨੇਸਾ ਮੈਡੀਕਲ ਡਰਾਮਾ ਸੀਰੀਜ਼ ਈਆਰ ਨਾਲ ਚਰਚਾ 'ਚ ਆਈ ਸੀ। 49 ਸਾਲਾ ਵੈਨੇਸਾ ਨੂੰ ਪੁਲਿਸ ਨੇ ਉਸ ਦੇ ਲਾਸ ਏਂਜਲਸ ਸਥਿਤ ਘਰ 'ਚ ਗੋਲੀ ਮਾਰੀ ਹੈ।ਦਰਅਸਲ ਮਾਰਕੇਜ਼ ਨੇ ਪੁਲਸ ਨੂੰ ਇਕਦਮ ਅਸਲੀ ਨਜ਼ਰ ਆਉਣ ਵਾਲੇ ਖਿਡੌਣੇ ਪਿਸਤੌਲ ਨੂੰ ਤਾਣ ਕੇ ਧਮਕੀ ਦਿੱਤੀ।ਪੁਲਿਸ ਨੇ ਇਸ ਨੂੰ ਅਸਲੀ ਸਮਝ ਲਿਆ ਤੇ ਓਪਨ ਫਾਇਰ ਕਰਨ ਸ਼ੁਰੂ ਕਰ ਦਿੱਤੇ, ਜਿਸ 'ਚ ਅਦਾਕਾਰਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੁਲਿਸ ਉਸ ਦੇ ਮਕਾਨ ਮਾਲਕ ਦੇ ਫੋਨ ਕਰਨ ਪਿੱਛੋਂ ਉਸ ਦੇ ਘਰ ਵੈਲਫੇਅਰ ਚੈਕਿੰਗ ਕਰਨ ਲਈ ਆਈ ਸੀ।ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਮਾਰਕੇਜ਼ ਕਿਸੇ ਦਿਮਾਗੀ ਬਿਮਾਰੀ ਨਾਲ ਪੀੜਤ ਸੀ।ਇਸ ਘਟਨਾ ਬਾਅਦ ਮਾਰਕੇਜ਼ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।ਪੁਲਸ ਨੂੰ ਬਾਅਦ 'ਚ ਪਤਾ ਲੱਗਾ ਕਿ ਜਿਸ ਪਿਸਤੌਲ ਨਾਲ ਉਹ ਉਨ੍ਹਾਂ ਨੂੰ ਡਰਾ ਰਹੀ ਸੀ, ਉਹ ਅਸਲ 'ਚ ਇਕ ਖਿਡੌਣਾ ਸੀ। -PTCNews

Related Post