UP : ਕਾਂਗਰਸ ਨੂੰ ਵੱਡਾ ਝਟਕਾ, ਰਾਏਬਰੇਲੀ ਸਦਰ ਤੋਂ ਬਾਗੀ ਵਿਧਾਇਕ ਅਦਿਤੀ ਸਿੰਘ ਭਾਜਪਾ 'ਚ ਹੋਈ ਸ਼ਾਮਲ

By  Shanker Badra November 24th 2021 09:34 PM

ਰਾਏਬਰੇਲੀ : ਨਵਾਂਸ਼ਹਿਰ ਤੋਂ ਪੰਜਾਬ ਕਾਂਗਰਸ ਦੇ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਤੇ ਰਾਏਬਰੇਲੀ ਸਦਰ ਸੀਟ ਤੋਂ ਕਾਂਗਰਸ ਦੀ ਵਿਧਾਇਕ ਅਦਿਤੀ ਸਿੰਘ ਅੱਜ ਭਾਜਪਾ 'ਚ ਸ਼ਾਮਲ ਹੋ ਗਈ ਹੈ। ਅਦਿਤੀ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਚੱਲ ਰਹੀ ਸੀ ਅਤੇ ਭਾਜਪਾ ਦੇ ਕਰੀਬੀ ਰਹੀ ਹੈ। ਅੱਜ ਉਹ ਰਸਮੀ ਤੌਰ 'ਤੇ ਭਾਜਪਾ ਦੀ ਮੈਂਬਰ ਬਣ ਗਈ ਹੈ।

UP : ਕਾਂਗਰਸ ਨੂੰ ਵੱਡਾ ਝਟਕਾ, ਰਾਏਬਰੇਲੀ ਸਦਰ ਤੋਂ ਬਾਗੀ ਵਿਧਾਇਕ ਅਦਿਤੀ ਸਿੰਘ ਭਾਜਪਾ 'ਚ ਹੋਈ ਸ਼ਾਮਲ

ਇਸ ਦੇ ਇਲਾਵਾ ਆਜ਼ਮਗੜ੍ਹ ਦੇ ਸਾਗਦੀ ਤੋਂ ਬਸਪਾ ਵਿਧਾਇਕ ਵੰਦਨਾ ਸਿੰਘ ਵੀ ਭਾਜਪਾ 'ਚ ਸ਼ਾਮਲ ਹੋ ਗਈ ਹੈ। ਪਿਛਲੇ ਸਮੇਂ ਵਿੱਚ ਜਦੋਂ ਵੀ ਸਦਨ ਵਿੱਚ ਵੋਟਿੰਗ ਦੇ ਮੌਕੇ ਆਏ ਤਾਂ ਅਦਿਤੀ ਸਿੰਘ ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ। ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਨੂੰ ਲੈ ਕੇ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿੱਖ ਚੁੱਕੀ ਹੈ।

UP : ਕਾਂਗਰਸ ਨੂੰ ਵੱਡਾ ਝਟਕਾ, ਰਾਏਬਰੇਲੀ ਸਦਰ ਤੋਂ ਬਾਗੀ ਵਿਧਾਇਕ ਅਦਿਤੀ ਸਿੰਘ ਭਾਜਪਾ 'ਚ ਹੋਈ ਸ਼ਾਮਲ

ਅਦਿਤੀ ਸਿੰਘ ਪਹਿਲੀ ਵਾਰ 2017 ਵਿੱਚ ਰਾਏਬਰੇਲੀ ਸਦਰ ਤੋਂ ਕਾਂਗਰਸ ਸੀਟ ਤੋਂ ਵਿਧਾਇਕ ਬਣੀ ਸੀ ਪਰ ਅਦਿਤੀ ਸਿੰਘ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਉਹ ਬਾਹੂਬਲੀ ਅਖਿਲੇਸ਼ ਸਿੰਘ ਦੀ ਬੇਟੀ ਹੈ। ਅਖਿਲੇਸ਼ ਸਿੰਘ ਪੰਜ ਵਾਰ ਵਿਧਾਇਕ ਰਹੇ, ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਤੋਂ ਹੀ ਉਹ ਭਾਜਪਾ ਦੇ ਕਰੀਬੀ ਹੈ।

UP : ਕਾਂਗਰਸ ਨੂੰ ਵੱਡਾ ਝਟਕਾ, ਰਾਏਬਰੇਲੀ ਸਦਰ ਤੋਂ ਬਾਗੀ ਵਿਧਾਇਕ ਅਦਿਤੀ ਸਿੰਘ ਭਾਜਪਾ 'ਚ ਹੋਈ ਸ਼ਾਮਲ

ਰਾਏਬਰੇਲੀ ਭਾਜਪਾ ਲਈ ਸਭ ਤੋਂ ਕਮਜ਼ੋਰ ਖੇਤਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਭਾਜਪਾ ਕਦੇ ਵੀ ਰਾਏਬਰੇਲੀ ਦੀ ਸਦਰ ਸੀਟ ਨਹੀਂ ਜਿੱਤ ਸਕੀ। ਭਾਜਪਾ ਨੂੰ ਯਕੀਨੀ ਤੌਰ 'ਤੇ ਅਦਿਤੀ ਸਿੰਘ ਦੇ ਰੂਪ 'ਚ ਵੱਡਾ ਚਿਹਰਾ ਮਿਲਿਆ ਹੈ। ਯੂਪੀ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਅਹਿਮ ਫੈਸਲਾ ਹੋ ਸਕਦਾ ਹੈ। ਹਾਲ ਹੀ 'ਚ ਅਦਿਤੀ ਸਿੰਘ ਨੇ ਖੇਤੀ ਕਾਨੂੰਨਾਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਿਅੰਕਾ ਗਾਂਧੀ 'ਤੇ ਨਿਸ਼ਾਨਾ ਸਾਧਿਆ ਸੀ। ਫਿਰ ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਕੋਲ ਮੁੱਦੇ ਨਹੀਂ ਹਨ।

UP : ਕਾਂਗਰਸ ਨੂੰ ਵੱਡਾ ਝਟਕਾ, ਰਾਏਬਰੇਲੀ ਸਦਰ ਤੋਂ ਬਾਗੀ ਵਿਧਾਇਕ ਅਦਿਤੀ ਸਿੰਘ ਭਾਜਪਾ 'ਚ ਹੋਈ ਸ਼ਾਮਲ

ਦੱਸ ਦੇਈਏ ਕਿ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਦਾ ਵਿਆਹ 21 ਨਵੰਬਰ 2019 ਨੂੰ ਅਦਿਤੀ ਸਿੰਘ ਨਾਲ ਹੋਇਆ ਸੀ। ਅਦਿਤੀ ਸਿੰਘ ਜੋ ਕਿ ਯੂਪੀ ਦੀ ਰਾਏਬਰੇਲੀ ਸੀਟ ਤੋਂ ਕਾਂਗਰਸ ਦੀ ਵਿਧਾਇਕ ਹੈ, ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਦੇ ਵਿਧਾਇਕ ਅੰਗਦ ਸਿੰਘ ਸੈਣੀ ਨੂੰ ਪੰਜਾਬ 'ਚ ਚੋਣਾਂ ਦੌਰਾਨ ਨੁਕਸਾਨ ਉਠਾਉਣਾ ਪੈ ਸਕਦਾ ਹੈ।

-PTCNews

Related Post