ਅਫਗਾਨਿਸਤਾਨ ਦੇ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਸਿੱਖਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਪੁੱਜੀਆਂ

By  Shanker Badra July 23rd 2018 04:11 PM

ਅਫਗਾਨਿਸਤਾਨ ਦੇ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਸਿੱਖਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਪੁੱਜੀਆਂ:ਅਫਗਾਨਿਸਤਾਨ ਦੇ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ ਸਿੱਖਾਂ ਦੀਆਂ ਅਸਥੀਆਂ ਅੱਜ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਵਿਖੇ ਪੁੱਜੀਆਂ ਹਨ।Afghanistan Attack in martyred Sikhs Ashes Kiratpur Sahibਇਸ ਦੇ ਨਾਲ ਹੀ ਸੈਂਕੜੇ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਵੱਲੋਂ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਹਸਤੀਆਂ ਲਿਆਂਦੀਆਂ ਗਈਆਂ।Afghanistan Attack in martyred Sikhs Ashes Kiratpur Sahibਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਵੀ ਕੀਰਤਪੁਰ ਸਾਹਿਬ ਪੁਹੰਚੇ ਹਨ।ਉਨ੍ਹਾਂ ਨੇ ਅਫਗਾਨਿਸਤਾਨ 'ਚ ਵਾਪਰੇ ਹਾਦਸੇ ਨੂੰ ਦਰਦਨਾਕ ਦੱਸਿਆ ਹੈ।ਡਾ. ਚੀਮਾ ਨੇ ਘੱਟ ਗਿਣਤੀਆਂ ਦੀ ਸੁਰੱਖਿਆ ਵਿਸ਼ਵ ਭਰ ਵਿੱਚ ਯਕੀਨੀ ਬਣਾਏ ਜਾਣ ਦੀ ਕੀਤੀ ਮੰਗ ਕੀਤੀ ਹੈ।Afghanistan Attack in martyred Sikhs Ashes Kiratpur Sahibਦੱਸ ਦੇਈਏ ਕਿ ਅਫਗਾਨਿਸਤਾਨ ਵਿਚ ਹੋਏ ਆਤਮਘਾਤੀ ਹਮਲੇ ‘ਚ ਜ਼ਖਮੀ ਹੋਏ ਸਿੱਖਾਂ ਨੂੰ ਭਾਰਤ ‘ਚ ਲਿਆਂਦਾ ਗਿਆ ਹੈ।Afghanistan Attack in martyred Sikhs Ashes Kiratpur Sahibਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਜਿਥੇ ਉਨ੍ਹਾਂ ਦਾ ਮੁਫ਼ਤ ਇਲਾਜ਼ ਹੋ ਰਿਹਾ ਹੈ।

-PTCNews

Related Post