ਅਫਗਾਨਿਸਤਾਨ 'ਚ ਜ਼ਬਰਦਸਤ ਬੰਬ ਧਮਾਕਾ, 8 ਲੋਕਾਂ ਦੀ ਹੋਈ ਮੌਤ

By  Jashan A November 4th 2019 03:51 PM

ਅਫਗਾਨਿਸਤਾਨ 'ਚ ਜ਼ਬਰਦਸਤ ਬੰਬ ਧਮਾਕਾ, 8 ਲੋਕਾਂ ਦੀ ਹੋਈ ਮੌਤ,ਨਵੀਂ ਦਿੱਲੀ: ਅਫਗਾਨਿਸਤਾਨ ਦੇ ਬਗਲਾਨ ਸੂਬੇ 'ਚ ਜ਼ਬਰਦਸਤ ਬੰਬ ਧਮਾਕਾ ਹੋਣ ਦੀ ਸੂਚਨਾ ਮਿਲਿਆ ਹੈ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਇਸ ਹਮਲੇ 'ਚ ਕਈ ਲੋਕ ਜ਼ਖਮੀ ਵੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਦੀ ਜ਼ਿੰਮੇਵਾਰੀ ਫਿਲਹਾਲ ਕਿਸੇ ਸਮੂਹ ਨੇ ਨਹੀਂ ਲਈ ਹੈ।

ਹੋਰ ਪੜ੍ਹੋ: ਕਰਨਾਟਕ: ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਕੀਤੀ ਆਤਮ ਹੱਤਿਆ, ਜਾਂਚ 'ਚ ਜੁਟੀ ਪੁਲਿਸ

ਪਰ ਜਿਹੜੇ ਖੇਤਰ ਵਿਚ ਧਮਾਕਾ ਹੋਇਆ ਹੈ ਉਹ ਤਾਲਿਬਾਨ ਦੇ ਕਬਜ਼ੇ ਵਾਲਾ ਹੈ ਤੇ ਅਤੇ ਉਹ ਪੁਲੀ ਖੁਮਰੀ ਅਤੇ ਇਸ ਦੇ ਨੇੜਲੇ ਖੇਤਰ 'ਚ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

-PTC News

Related Post