ਕਰਨਾਟਕ: ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਕੀਤੀ ਆਤਮ ਹੱਤਿਆ, ਜਾਂਚ ‘ਚ ਜੁਟੀ ਪੁਲਿਸ

Murder

ਕਰਨਾਟਕ: ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਕੀਤੀ ਆਤਮ ਹੱਤਿਆ, ਜਾਂਚ ‘ਚ ਜੁਟੀ ਪੁਲਿਸ,ਨਵੀਂ ਦਿੱਲੀ: ਕਰਨਾਟਕ ਦੇ ਬੇਲਗਾਵੀ ਜ਼ਿਲੇ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਹੋਸੁਰ ਪਿੰਡ ‘ਚ ਸ਼ਨੀਵਾਰ ਨੂੰ ਇਕ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਘਰ ਦੀ ਛੱਤ ਨਾਲ ਲਟਕੀਆਂ ਮਿਲੀਆਂ।

ਜਿਸ ਤੋਂ ਬਾਅਦ ਪਿੰਡ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਭੀਮਪਾ ਚੂਨਪਾਗੋਲ (30), ਉਨ੍ਹਾਂ ਦੀ ਪਤਨੀ ਮੰਜੁਲਾ ਅਤੇ ਬੱਚਿਆਂ ਪ੍ਰਦੀਪ (08) ਅਤੇ ਮੋਹਨ (06) ਦੇ ਰੂਪ ‘ਚ ਹੋਈ ਹੈ।

ਹੋਰ ਪੜ੍ਹੋ:ਲੁਧਿਆਣਾ ‘ਚ ਕਾਂਗਰਸੀ ਕੌਂਸਲਰ ਦੇ ਬੇਟੇ ਨੇ ਦੋਸਤਾਂ ਨਾਲ ਮਿਲ ਕੇ ਨੌਜਵਾਨ ਦੀ ਕੀਤੀ ਕੁੱਟਮਾਰ ,ਨੌਜਵਾਨ ਦੀ ਮੌਤ

ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਲਾਸ਼ਾਂ ਨੂੰ ਬ੍ਰਾਮਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News