ਯੂਕਰੇਨ, ਈਰਾਨ ਨੇ ਅਫਗਾਨਿਸਤਾਨ ਭੇਜੇ ਯੂਕਰੇਨੀ ਜਹਾਜ਼ ਦੇ ਅਗਵਾ ਹੋਣ ਤੋਂ ਕੀਤਾ ਇਨਕਾਰ

By  Riya Bawa August 24th 2021 03:25 PM -- Updated: August 24th 2021 03:29 PM

ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੇ ਨਾਲ ਹਾਲਾਤ ਦਿਨੋਂ ਦਿਨ ਖਰਾਬ ਹੋ ਗਏ ਹਨ। ਭਾਰਤ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਲਈ ਕੋਸ਼ਿਸ਼ ਕਰ ਰਹੇ ਹਨ। ਉਥੋਂ ਭਾਰਤ ਆਉਣ ਵਾਲੇ ਲੋਕਾਂ ਵਿੱਚ ਅਫਗਾਨ ਸਿੱਖ ਤੇ ਹਿੰਦੂ ਸ਼ਾਮਲ ਹਨ। ਇਸ ਵਿਚਕਾਰ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਤਾਲਿਬਾਨ ਸੰਕਟ ਦੇ ਵਿਚਕਾਰ ਅਫਗਾਨਿਸਤਾਨ ਵਿੱਚ ਉਨ੍ਹਾਂ ਦੇ ਇੱਕ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ। ਇਹ ਜਹਾਜ਼ ਯੂਕਰੇਨ ਦੇ ਨਾਗਰਿਕਾਂ ਨੂੰ ਕਾਬੁਲ ਤੋਂ ਕੱਢਣ ਲਈ ਆਇਆ ਸੀ।

Ukraine's evacuation plane hijacked in Afghanistan, taken to Iran: Report

ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਈਰਾਨ ਲਿਜਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਜਹਾਜ਼ ਨੂੰ ਕਿਸ ਨੇ ਹਾਈਜੈਕ ਕੀਤਾ ਸੀ। ਯੂਕਰੇਨ ਦੇ ਇਸ ਜਹਾਜ਼ ਨੂੰ ਅਜਿਹੇ ਸਮੇਂ 'ਚ ਹਾਈਜੈਕ ਕੀਤਾ ਹੈ ਜਦੋਂ ਦੁਨੀਆ ਭਰ ਦੇ ਦੇਸ਼ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਦਿਨ -ਰਾਤ ਇਕਜੁੱਟ ਹਨ। ਹੁਣ ਖਬਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਯੂਕਰੇਨ, ਈਰਾਨ ਨੇ ਅਫਗਾਨਿਸਤਾਨ ਭੇਜੇ ਯੂਕਰੇਨੀ ਜਹਾਜ਼ ਦੇ ਅਗਵਾ ਹੋਣ ਦੀ ਖਬਰ ਤੋਂ ਇਨਕਾਰ ਕੀਤਾ ਹੈ।

Ukrainian plane sent for evacuation hijacked in Kabul | World News – India TV

-PTC News

Related Post