1997 ਤੋਂ ਬਾਅਦ ਮੁੜ ਬਣਿਆ ਸੰਗਰੂਰ ਸਿਆਸਤ ਦਾ ਧੁਰਾ, CM ਮਾਨ ਤੇ ਤਿੰਨ ਕੈਬਨਿਟ ਮੰਤਰੀ 

By  Pardeep Singh July 5th 2022 08:10 AM

ਚੰਡੀਗੜ੍ਹ: ਪੰਜਾਬ ਦੀ ਸਿਆਸਤ ਇਕ ਵੱਖਰੇ ਕਿਸਮ ਦੇ ਪ੍ਰਤੀਮਾਨ ਸਿਰਜਦੀ ਹੈ।ਸੰਗਰੂਰ 1997 ਤੋਂ ਬਾਅਦ ਫਿਰ ਸਿਆਸਤ ਦਾ ਧੁਰਾ ਬਣਿਆ ਹੈ। ਤੁਹਾਨੂੰ ਇਤਿਹਾਸ ਤੋਂ ਜਾਣੋ ਕਰਵਾਉਂਦੇ ਹਾਂ ਕਿ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਸੰਗਰੂਰ ਨੇ ਸਿਆਸਤ ਦਾ ਕੇਂਦਰ ਬਣ ਕੇ ਉੱਭਰਿਆ ਸੀ। 1997 ਵਿੱਚ ਪੰਜਾਬ ਸਰਕਾਰ ਵਿੱਚ ਸੰਗਰੂਰ ਤੋਂ ਚਾਰ ਮੰਤਰੀ ਤੇ ਇੱਕ ਕੇਂਦਰੀ ਮੰਤਰੀ ਸੀ। 1997 ਵਿਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਧਨੌਲਾ ਤੋਂ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ, ਸ਼ੇਰਪੁਰ ਤੋਂ ਵਿਧਾਇਕ ਗੋਬਿੰਦ ਸਿੰਘ ਕਾਂਝਲਾ ਅਤੇ ਮਾਲੇਰਕੋਟਲਾ ਤੋਂ ਵਿਧਾਇਕ ਨੁਸਰਤ ਖ਼ਾਨ ਬੱਗਾ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ, ਜਦਕਿ ਸੰਗਰੂਰ ਤੋਂ ਵਿਧਾਇਕ ਰਣਜੀਤ ਸਿੰਘ ਬਾਲੀਆਂ ਨੂੰ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਕੇਂਦਰ ਦੀ ਭਾਜਪਾ ਸਰਕਾਰ ਵਿੱਚ ਨੁਮਾਇੰਦਗੀ ਕਰਦੇ ਸਨ। Punjab: CM Bhagwant Mann to induct five more ministers, reshuffling likely 2022 ਵਿੱਚ ਫਿਰ ਸਿਆਸਤ ਦਾ ਧੁਰਾ ਬਣਿਆ ਸੰਗਰੂਰ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਦਿੜ੍ਹਬਾ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਪਹਿਲਾਂ ਹੀ ਸਿੱਖਿਆ ਮੰਤਰੀ ਹਨ। ਵਿਧਾਨ ਸਭਾ ਹਲਕੇ ਤੋਂ ਅਮਨ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਇਆ ਹੈ। ਤੁਸੀ ਦੇਖੋ ਕਿ ਸੰਗਰੂਰ ਤੋਂ ਮੁੱਖ ਮੰਤਰੀ ਸਮੇਤ ਚਾਰ ਕੈਬਨਿਟ ਮੰਤਰੀ ਹਨ। 1997 ਤੋਂ ਬਾਅਦ ਫਿਰ ਇਕ ਵਾਰ ਸਿਆਸਤ ਦਾ ਕੇਂਦਰ ਸੰਗਰੂਰ ਬਣਿਆ ਹੈ। ਸੰਗਰੂਰ ਦੀ ਪੰਜਾਬ ਦੀ ਸਿਆਸਤ ਨੂੰ ਦੇਣ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਸਾਲ 2007 ਵਿੱਚ ਲੋਕ ਨਿਰਮਾਣ ਮੰਤਰੀ ਬਣੇ ਸਨ। ਇਲ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਨੂੰ 2012 ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਇਲਾਵਾ 2017 ਵਿੱਚ ਜਦੋਂ ਮਲੇਰਕੋਟਲਾ ਸੰਗਰੂਰ ਜਿਲ੍ਹੇ ਦਾ ਹਿੱਸਾ ਸੀ ਉਸ ਸਮੇਂ ਪੰਜਾਬ ਦੀ ਕੈਬਨਿਟ ਵਿੱਚ ਰਜ਼ੀਆ ਸੁਲਤਾਨਾ ਨੂੰ ਥਾਂ ਮਿਲੀ ਸੀ। Promise of free electricity will be fulfilled from July 1: FM Harpal Cheema

-PTC News

Related Post