ਅਮੂਲ ਮਗਰੋਂ ਮਦਰ ਡੇਅਰੀ ਨੇ ਵਧਾਇਆ ਦੁੱਧ ਦਾ ਭਾਅ

By  Ravinder Singh October 15th 2022 08:00 PM

motherDairyMilk Price Hiked: ਅਮੂਲ ਤੋਂ ਬਾਅਦ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਵਿੱਚ ਫੁੱਲ ਕਰੀਮ ਦੁੱਧ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮਦਰ ਡੇਅਰੀ ਨੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਮਦਰ ਡੇਅਰੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਿਰਫ ਫੁੱਲ ਕਰੀਮ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧੇ ਦਾ ਐਲਾਨ ਕਰ ਰਹੇ ਹਾਂ। ਕੀਮਤਾਂ ਵਿੱਚ ਵਾਧਾ 16 ਅਕਤੂਬਰ 2022 ਤੋਂ ਲਾਗੂ ਹੋਵੇਗਾ। ਮਦਰ ਡੇਅਰੀ ਦੇ ਬੁਲਾਰੇ ਨੇ ਦੱਸਿਆ ਕਿ ਡੇਅਰੀ ਉਦਯੋਗ ਨੂੰ ਕੱਚੇ ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਖ-ਵੱਖ ਲਾਗਤਾਂ ਵਿੱਚ ਕਈ ਗੁਣਾ ਵਾਧਾ ਹੋਣ ਕਾਰਨ ਪਿਛਲੇ ਦੋ ਮਹੀਨਿਆਂ ਵਿੱਚ ਲਾਗਤ ਵਿੱਚ ਲਗਭਗ 3 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ (ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ) 16 ਅਕਤੂਬਰ 2022 ਐਤਵਾਰ ਤੋਂ ਲਾਗੂ ਹੋਣਗੀਆਂ।

MotherDairyਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ। ਮਦਰ ਡੇਅਰੀ, ਅਮੂਲ, ਵੇਰਕਾ ਤੇ ਵੀਟਾ ਨੇ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਫੁੱਲ ਕਰੀਮ ਦੁੱਧ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮਦਰ ਡੇਅਰੀ, ਅਮੂਲ ਅਤੇ ਵੀਟਾ ਨੇ ਦਿੱਲੀ ਐਨਸੀਆਰ ਵਿੱਚ ਫੁੱਲ ਕਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

MotherDairyਇਸ ਵਾਧੇ ਤੋਂ ਬਾਅਦ ਅਮੂਲ ਦੇ ਫੁੱਲ ਕਰੀਮ ਦੁੱਧ ਦੀ ਕੀਮਤ ਹੁਣ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਵੀਟਾ ਦੇ ਫੁੱਲ ਕਰੀਮ ਦੁੱਧ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਹ ਵੀ ਪੜ੍ਹੋ : ਜ਼ਿੰਦਗੀ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਵਾਲੇ ਹੀ ਨਾਇਕ ਬਣਦੇ : ਡਾ. ਬਲਜੀਤ ਕੌਰ

ਇਸ ਤੋਂ ਪਹਿਲਾਂ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਜੋ ਕਿ ਅਮੂਲ ਬ੍ਰਾਂਡ ਨਾਮ ਦੇ ਤਹਿਤ ਦੁੱਧ ਤੇ ਦੁੱਧ ਉਤਪਾਦ ਵੇਚਦੀ ਹੈ, ਨੇ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਫੁੱਲ ਕਰੀਮ ਦੁੱਧ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ ਕੀਤਾ ਸੀ। ਇਸ ਨਾਲ ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਵਾਲੀਆਂ ਚੀਜ਼ਾਂ ਦਾ ਮਹਿੰਗੇ ਹੋਣ ਦੇ ਆਸਾਰ ਹਨ ਅਤੇ ਲੋਕਾਂ ਨੂੰ ਆਪਣੀ ਖ਼ਰੀਦਦਾਰੀ ਲਈ ਹੁਣ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ।

-PTC News

 

Related Post