ਭਾਰੀ ਤਸ਼ੱਦਦ ਦਾ ਸਾਹਮਣਾ ਕਰਨ ਤੋਂ ਬਾਅਦ ਆਖਿਰਕਾਰ ਕਿਸਾਨਾਂ ਦੀ ਦਿੱਲੀ 'ਚ ਹੋਈ ਐਂਟਰੀ

By  Jagroop Kaur November 27th 2020 02:07 PM -- Updated: November 27th 2020 02:16 PM

ਦਿੱਲੀ: ਕਿਸਾਨੀ ਕਾਨੂੰਨ ਖਿਲਾਫ ਸੰਘਰਸ਼ ਵਿੱਡ ਰਹੇ ਕਿਸਾਨਾਂ ਨੂੰ ਹਰਿਆਣਾ ਦਿੱਲੀ-ਬਹਾਦੁਰਗੜ੍ਹ ਹਾਈਵੇਅ ਨੇੜੇ ਟਿਕਰੀ ਬਾਰਡਰ ‘ਤੇ ਕਿਸਾਨਾਂ ‘ਤੇ ਲਾਠੀਚਾਰਜ, ਛੱਡੇ ਅਥਰੂ ਗੈਸ ਦੇ ਗੋਲੇ ਸਹਿਣ ਤੋਂ ਬਾਅਦ ਆਖਿਰਕਾਰ ਕਿਸਾਨਾਂ ਨੇ ਕਿਲਾ ਫਤਿਹ ਕਰਦੇ ਹੋਏ ਦਿੱਲੀ 'ਚ ਐਂਟਰੀ ਕਰ ਲਈ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਹਰਿਆਣਾ ‘ਚ ਵੱਖ-ਵੱਖ ਥਾਵਾਂ ‘ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਵੱਡੀ ਗਿਣਤੀ ‘ਚ ਦਿੱਲੀ ਪਹੁੰਚ ਗਏ ਹਨ ਤੇ ਦਿੱਲੀ ਪੁਲਿਸ ਨਾਲ ਕਿਸਾਨਾਂ ਦੀਆਂ ਝੜਪਾਂ ਹੋ ਰਹੀਆਂ ਹਨ।

Related Post