ਬੱਚੇ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਨਰਸ ਦੇ ਜੜਿਆ ਥੱਪੜ, ਸਟਾਫ ਵੱਲੋਂ ਧਰਨਾ

By  Ravinder Singh October 14th 2022 03:02 PM

ਜਲੰਧਰ : ਜਲੰਧਰ ਦੇ ਸਿਵਲ ਹਸਪਤਾਲ ਵਿਚ ਅੱਜ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਇਕ ਪਰਿਵਾਰ ਦੇ ਮੈਂਬਰ ਵੱਲੋਂ ਨਰਸ ਨੂੰ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾ ਜਲੰਧਰ ਸਿਵਲ ਵਿਚ ਇਕ ਬੱਚੇ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਅੱਜ ਜਦੋਂ ਬੱਚੇ ਨੂੰ ਵਾਪਸ ਲੈਕੇ ਜਾ ਰਹੇ ਸਨ ਤਾਂ ਨਰਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੋਈ ਗੱਲ ਕਹਿ ਦਿੱਤੀ ਗਈ ਜਿਸ ਦੇ ਜਵਾਬ ਵਿੱਚ ਪਰਿਵਾਰਕ ਮੈਂਬਰ ਨੇ ਨਰਸ ਦੇ ਥੱਪੜ ਜੜ੍ਹ ਦਿੱਤਾ।

ਬੱਚੇ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਨਰਸ ਦੇ ਜੜਿਆ ਥੱਪੜ, ਸਟਾਫ ਵੱਲੋਂ ਧਰਨਾਇਸ ਤੋਂ ਭੜਕੇ ਸਿਵਲ ਹਸਪਤਾਲ ਦੀਆਂ ਨਰਸਾਂ ਤੇ ਮਹਿਲਾ ਡਾਕਟਰਾਂ ਵੱਲੋਂ ਸਿਵਲ ਅੰਦਰ ਧਰਨਾ ਲਗਾ ਦਿੱਤਾ ਗਿਆ ਤੇ ਕੁਝ ਸਮੇਂ ਲਈ ਸਾਰਾ ਕੰਮ ਬੰਦ ਕਰ ਦਿੱਤਾ ਗਿਆ। ਗੱਲਬਾਤ ਦੌਰਾਨ ਥਾਣਾ 4 ਦੇ SHO ਨੇ ਦੱਸਿਆ ਕਿ ਕੁਝ ਦਿਨ ਪਹਿਲਾ ਹਸਪਤਾਲ ਵਿਚ ਬੱਚੇ ਦੀ ਮੌਤ ਹੋਣ ਤੋਂ ਬਾਅਦ ਜਦੋਂ ਅੱਜ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਘਰ ਲਿਜਾ ਰਹੇ ਸਨ ਤਦ ਨਰਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੋਈ ਗੱਲ ਬੋਲੀ ਜਿਸ ਤੋਂ ਗੁੱਸਾ ਹੋ ਪਰਿਵਾਰਕ ਮੈਂਬਰਾਂ ਨੇ ਨਰਸ ਦੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਸਿਵਲ ਹਸਪਤਾਲ ਦੀਆਂ ਨਰਸਾਂ ਤੇ ਡਾਕਟਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਨੂੰ ਅਸੀਂ ਮੌਕੇ ਉਤੇ ਪਹੁੰਚ ਕੇ ਸ਼ਾਂਤ ਕਰਵਾਇਆ ਹੈ ਤੇ ਹੁਣ ਬਣਦੀ ਕਾਰਵਾਈ ਪਰਿਵਾਰਕ ਮੈਂਬਰਾਂ ਤੇ ਨਰਸਾਂ ਦੇ ਬਿਆਨਾਂ ਤੋਂ ਬਾਅਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੁੰਦਰ ਲੜਕੀਆਂ ਦਾ ਮੁਕਾਬਲਾ: ਪੋਸਟਰ ਜਾਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ

ਉਥੇ ਮੌਜੂਦ ਸਿਵਲ ਹਸਪਤਾਲ ਮਹਿਲਾ ਨਰਸ ਤੇ ਡਾਕਟਰ ਨੇ ਦੱਸਿਆ ਕਿ ਅੱਜ ਜੋ ਵੀ ਹੋਇਆ ਉਹ ਸਿਵਲ ਵਿਚ ਨਿੱਤ ਦਾ ਕੰਮ ਹੈ। ਇਥੇ ਆਏ ਦਿਨ ਇਹ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਡਾਕਟਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਬੱਚਾ ਹਸਪਤਾਲ ਵਿਚ ਆਇਆ ਸੀ ਜਿਸ ਦੀ ਕੱਲ੍ਹ ਮੌਤ ਹੋ ਗਈ, ਜਿਸ ਦਾ ਗੁੱਸਾ ਮ੍ਰਿਤਕ ਪਰਿਵਾਰਕ ਦੇ ਮੈਂਬਰ ਨੇ ਨਰਸ ਨੂੰ ਥੱਪੜ ਮਾਰ ਕੱਢਿਆ ਜਿਸ ਨੂੰ ਦੇਖਦੇ ਹੋਏ ਅੱਜ ਅਸੀਂ ਧਰਨਾ ਲਗਾਇਆ ਹੈ। ਉਨ੍ਹਾਂ ਨੇ ਇਸ ਮੌਕੇ ਇਨਸਾਫ਼ ਦੀ ਮੰਗ ਕੀਤੀ।

-PTC News

 

Related Post