ਪ੍ਰੇਮ ਵਿਆਹ ਟੁੱਟਣ ਮਗਰੋਂ ਕਬੱਡੀ ਖਿਡਾਰੀ ਨੇ ਰਚੀ ਖ਼ੁਦ ਨੂੰ ਅਗ਼ਵਾ ਕਰਨ ਦੀ ਸਾਜ਼ਿਸ਼

By  Ravinder Singh October 11th 2022 04:20 PM

ਹੁਸ਼ਿਆਰਪੁਰ : ਦਸੂਹਾ ਦੇ ਉਡਰਾ ਪਿੰਡ ਵਿਚੋਂ ਨੌਜਵਾਨ ਨੂੰ ਅਗ਼ਵਾ ਕਰਨ ਦੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਝੂਠੀ ਕਹਾਣੀ ਦਾ ਪਰਦਾਫਾਸ਼ ਕਰਦੇ ਹੋਏ ਨੌਜਵਾਨ ਨੂੰ ਮੁਹਾਲੀ ਤੋਂ ਬਰਾਮਦ ਕਰ ਲਿਆ ਹੈ। ਸੁਰਜੀਤ ਸਿੰਘ ਵਾਸੀ ਪਿੰਡ ਉਡਰਾ ਨੇ ਮੁੱਖ ਅਫਸਰ ਬਿਕਰਮਜੀਤ ਸਿੰਘ ਥਾਣਾ ਦਸੂਹਾ ਨੂੰ ਇਤਲਾਹ ਦਿੱਤੀ ਕਿ ਉਸਦੇ ਲੜਕੇ ਰੋਬਿਨ ਸਿੰਘ ਜੋ ਕਿ ਕਬੱਡੀ ਖਿਡਾਰੀ ਵੀ ਹੈ, ਨੂੰ ਅਗਵਾ ਕਰ ਲਿਆ ਗਿਆ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਇਕ ਟੀਮ ਦਾ ਗਠਨ ਕੀਤ। ਘੋਖ ਦੌਰਾਨ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁੱਖ ਅਫਸਰ ਬਿਕਰਮਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਮਦਦ, ਹਿਊਮਨ ਸੋਰਸਿਸ ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਰੋਬਿਨ ਸਿੰਘ ਨੂੰ ਪਿੰਡ ਸੰਤੇਮਾਜਰਾ ਪਾਰਸਪੂਰਨਿਮਾ ਸੁਸਾਇਟੀ ਦੇ ਫਲੈਟ ਨੰਬਰ-10 ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਤੋਂ ਬਰਾਮਦ ਕਰ ਲਿਆ ਹੈ।

ਪ੍ਰੇਮ ਵਿਆਹ ਟੁੱਟਣ ਮਗਰੋਂ ਕਬੱਡੀ ਖਿਡਾਰੀ ਨੇ ਰਚੀ ਖ਼ੁਦ ਨੂੰ ਅਗ਼ਵਾ ਕਰਨ ਦੀ ਸਾਜ਼ਿਸ਼ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਰੋਬਿਨ ਸਿੰਘ ਇਕ ਨਿਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ 'ਚ ਪੜ੍ਹਦਾ ਸੀ ਤੇ ਉਥੇ ਹੀ ਰੋਬਿਨ ਸਿੰਘ ਨੇ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਜਿਸ ਨਾਲ ਰੋਬਿਨ ਸਿੰਘ ਦੇ ਕੁਝ ਸਮੇਂ ਬਾਅਦ ਸਬੰਧ ਵਿਗੜ ਤੇ ਆਪਸ ਵਿੱਚ ਅਲੱਗ-ਅਲੱਗ ਰਹਿਣ ਲੱਗ ਪਏ। ਰੋਬਿਨ ਸਿੰਘ ਨੇ ਫਤਿਹਗੜ੍ਹ ਸਾਹਿਬ ਰਹਿੰਦੇ ਹੋਏ ਮਾੜੀ ਸੰਗਤ 'ਚ ਕਦਮ ਰੱਖ ਲਏ। ਇਸ ਕਰਕੇ ਰੋਬਿਨ ਸਿੰਘ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਗਿਆ ਸੀ। ਕਾਲਜ ਤੋਂ ਕੱਢਣ ਵਾਲੀ ਗੱਲ ਰੋਬਿਨ ਸਿੰਘ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸੀ ਸੀ ਤੇ ਮਾਤਾ-ਪਿਤਾ ਤੋਂ ਆਪਣਾ ਖ਼ਰਚਾ ਮੰਗਵਾਉਂਦਾ ਰਿਹਾ। ਥੋੜ੍ਹੇ ਦਿਨ ਪਹਿਲਾਂ ਹੀ ਰੋਬਿਨ ਸਿੰਘ ਆਪਣੇ ਪਿੰਡ ਉਡਰੇ ਆਇਆ ਸੀ, ਜਿਸ ਦੀਆਂ ਮਾੜੀਆਂ ਹਰਕਤਾਂ ਬਾਰੇ ਉਸਦੇ ਘਰਦਿਆਂ ਨੂੰ ਵੀ ਪਤਾ ਲੱਗ ਚੁੱਕਾ ਸੀ। ਜੋ ਉਸ ਨੂੰ ਘਰੋਂ ਬਾਹਰ ਜਾਣ ਤੋਂ ਰੋਕਦੇ ਸਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੇ ਕਰੀਬੀ 'ਤੇ ਕੀਤੀ ਵੱਡੀ ਕਾਰਵਾਈ

ਪਿਛਲੇ ਦਿਨੀਂ ਰੋਬਿਨ ਸਿੰਘ ਨੇ ਆਪਣੇ ਪੁਰਾਣੇ ਦੋਸਤ ਰੋਹਿਤ ਵਾਸੀ ਹਰਦੋਥਲਾ ਤੇ ਕਰਨ ਵਾਸੀ ਕਠਾਣਾ ਦੀ ਮਦਦ ਨਾਲ ਖ਼ੁਦ ਨੂੰ ਅਗਵਾ ਕਰਨ ਦੀ ਝੂਠੀ ਕਹਾਣੀ ਦੀ ਸਾਜਿਸ਼ ਰਚੀ। ਰੋਹਿਤ ਤੇ ਕਰਨ ਦੀ ਮਦਦ ਨਾਲ ਕਰਨ ਦੀ ਸਵਿਫਟ ਡਿਜ਼ਾਇਰ ਕਾਰ 'ਚ ਆਪਣੇ ਪਿੰਡ ਉਡਰਾ ਤੋਂ ਬੈਠ ਕੇ ਇਸ ਕਹਾਣੀ ਨੂੰ ਇਲਜ਼ਾਮ ਦਿੱਤਾ ਤੇ ਆਪਣਾ ਮੋਬਾਈਲ ਫੋਨ ਤੋਂ ਆਪਣੇ ਛੋਟੇ ਭਾਈ ਗੁਰਵਿੰਦਰ ਨੂੰ ਅਗਵਾ ਹੋਣ ਦੀ ਝੂਠੀ ਕਹਾਣੀ ਦੱਸ ਕੇ ਮੋਬਾਈਲ ਫੋਨ ਬੰਦ ਕਰਕੇ ਗਾਇਬ ਹੋ ਗਿਆ। ਰੋਹਿਤ ਵਾਸੀ ਹਰਦੈਥਲਾ, ਕਰਨ ਵਾਸੀ ਕਠਾਣਾ ਨੂੰ ਵੀ ਤਫਤੀਸ਼ ਵਿਚ ਸ਼ਾਮਲ ਕੀਤਾ ਗਿਆ ਹੈ। ਰੋਬਿਨ ਸਿੰਘ ਆਪਣੇ ਆਪ ਨੂੰ ਅਗਵਾ ਦੀ ਝੂਠੀ ਕਹਾਣੀ ਬਣਾ ਕੇ ਜਿਸ ਲੜਕੀ ਨੇ ਲਵ ਮੈਰਿਜ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਸੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵੀ ਮੁਕੱਦਮੇ ਵਿੱਚ ਫਸਾਉਣਾ ਚਾਹੁੰਦਾ ਸੀ। ਅੱਜ ਰੋਬਿਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿਸ ਦੇ ਆਧਾਰ ਉਤੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾਵੇਗੀ।

-PTC News

 

Related Post