ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ

By  Joshi July 27th 2017 06:04 PM

Agriculture fair Punjab Agriculture University Ludhiana

ਲੁਧਿਆਣਾ: ਪੀਏਯੂ ਹਰ ਸਾਲ ਕਿਸਾਨਾਂ ਤੱਕ ਆਪਣਾ ਖੇਤੀ ਗਿਆਨ ਅਤੇ ਵਿਕਸਿਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ । ਇਸ ਸਾਲ ਹਾੜ•ੀ ਦੀਆਂ ਫ਼ਸਲਾਂ ਨੂੰ ਲੈਕੇ ਸਤੰਬਰ ਮਹੀਨੇ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲੇ 8 ਸਤੰਬਰ ਤੋਂ ਸ਼ੁਰੂ ਹੋ ਜਾਣਗੇ । ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਮੁੱਖ ਕੈਂਪਸ ਵਿੱਚ ਕੁੱਲ ਸੱਤ ਕਿਸਾਨ ਮੇਲੇ ਵਿਉਂਤੇ ਗਏ ਹਨ ਜਿਨ•ਾਂ ਵਿੱਚੋਂ ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਵਿਖੇ ਇਹ ਮੇਲਾ 8 ਸਤੰਬਰ ਨੂੰ ਲੱਗੇਗਾ ।

ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ 12 ਸਤੰਬਰ ਨੂੰ ਲਗਾਇਆ ਜਾਵੇਗਾ । ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 19 ਸਤੰਬਰ ਅਤੇ ਬਠਿੰਡਾ ਵਿਖੇ 27 ਸਤੰਬਰ ਨੂੰ ਲੱਗੇਗਾ । ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾਂ ਮੇਲਾ 22-23 ਸਤੰਬਰ ਨੂੰ ਵਿਉਂਤਿਆ ਗਿਆ ਹੈ ।

ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਮੇਲੇ ਕਿਸਾਨ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ਅਜਿਹਾ ਸਾਂਝਾ ਧਰਾਤਲ ਹਨ ਜਿੱਥੇ ਉਹ ਖੇਤੀ ਨਾਲ ਸੰਬੰਧਤ ਨਵੀਆਂ ਖੋਜਾਂ, ਤਕਨੀਕਾਂ, ਸੁਧਰੇ ਬੀਜਾਂ ਅਤੇ ਖੇਤੀ ਸਾਹਿਤ ਤੱਕ ਪਹੁੰਚਦੇ ਹਨ । ਪਿਛਲੇ ਪੰਜਾਹ ਸਾਲਾਂ ਤੋਂ ਵੀ ਵੱਧ ਲੰਬੇ ਇਤਿਹਾਸ ਵਾਲੇ ਇਹ ਖੇਤੀ ਕਿਸਾਨ ਮੇਲੇ, ਕਿਸਾਨਾਂ ਲਈ ਮੁੱਖ ਆਕਰਸ਼ਣ ਹਨ ਜਿਨ•ਾਂ ਦੀ ਉਹ ਸ਼ਿੱਦਤ ਨਾਲ ਉਡੀਕ ਕਰਦੇ ਹਨ । ਡਾ. ਕੁਮਾਰ ਨੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਇਹਨਾਂ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ।

—PTC News

Related Post